Sunday, 24 March 2013

A Punjabi poem

Adeel is a professional translator. He brings Turkish dramas to Pakistani audience. He is the founder of Junulara Esperanto-Asocio in Nankana Saheb. And he is a poet. He showed me one of his latest creations, a poem about the recent turmoil in Pakistan. The poem talks about the unashamed political class who are finally getting out their villas and expensive cars to meet people. They have smiles on their faces, and they aren't ashamed to ask for votes. Adeel urges his fellow citizens to show wisdom and save their integrity and the country.

Here is the poem:

Shahmukhi


اکھ چوں اتھرو نماں نماں وگدا رہ گیا
اوہ ساڈے مونہاں تے فیر ہسدا کہہ گیا

ایس وار وی سانوں ووٹ تسی پانا اے
رہندی کھوندی جند نوں وڈا روگ لانا اے

سیاپیاں چ پہ گیا جے ملک ساڈا یارو
ہن رولا جنّاں پانا پاؤ، نالے مونڈا وی تے مارو

ہسدی جوانی لنگی، جیڑی لنگی او جوانی سی
لیگیاں نوں چموڑیا، اے پی پی دی کہانی سی

انصاف وی خموش رہیا، لوکاں وی کیتی غداری
لوٹ کھوٹ چھوٹ موٹ کھپے کھپے زرداری

ویلا لنگیا تاں کجھ نہ کھٹیا ہن تاں لوکو سیان وکھاؤ
رہندی کھوندی جندڑی، اپنا دیس تے ایمان بچاؤ



Gurmukhi


ਅੱਖ 'ਚੋਂ ਅੱਥਰੂ ਨਿਮਾਂ-ਨਿਮਾਂ ਵਗਦਾ ਰਹਿ ਗਿਆ
ਉਹ ਸਾਡੇ ਮੂੰਹਾਂ 'ਤੇ ਫਿਰ ਹੱਸਦਾ ਕਹਿ ਗਿਆ

ਇਸ ਵਾਰ ਵੀ ਸਾਨੂੰ ਵੋਟ ਤੁਸੀ ਪਾਉਣਾ ਹੈ
ਰਹਿੰਦੀ ਖਹਿੰਦੀ ਜਿੰਦ ਨੂੰ ਵੱਡਾ ਰੋਗ ਲਗਾਉਣਾ ਹੈ

ਸਿਆਪਿਆਂ 'ਚ ਪੈ ਗਿਆ ਜੇ ਮੁਲਕ ਸਾਡਾ ਯਾਰੋਂ
ਹੁਣ ਰੋਲਾ ਜਿਨ੍ਹਾਂ ਪਾਉਣਾ ਪਾਓ, ਨਾਲੇ ਮੋਡਾ ਵੀ ਤੇ ਮਾਰੋ

ਹਸਦੀ ਜਵਾਨੀ ਲੰਗੀ, ਜਿਹਡ਼ੀ ਲੰਗੀ ਉਹ ਜਵਾਨੀ ਸੀ
ਲੀਗੀਆਂ ਨੂੰ ਚਿਮੋਡ਼ਿਆ, ਇਹ ਪੀ.ਪੀ. ਦੀ ਕਹਾਣੀ ਸੀ

ਇਨਸਾਫ਼ ਵੀ ਖਾਮੋਸ਼ ਰਿਹਾ ਲੋਕਾਂ ਵੀ ਕੀਤੀ ਗੁਜ਼ਾਰੀ
ਲੁਟ, ਖੁਟ, ਛੁਟ, ਮੁਟ ਖੱਪੇ-ਖੱਪੇ ਜ਼ਰਦਾਰੀ

ਵਿਹਲਾ ਲੰਘਿਆ ਤਾਂ ਕੁਝ ਨਹੀ ਖਟਣਾ ਹੁਣ ਤਾਂ ਲੋਕੋ ਸਿਆਣ ਵਿਖਾਓ
ਰਹਿੰਦੀ ਖਹਿੰਦੀ ਜਿੰਦਡ਼ੀ, ਆਪਣਾ ਦੇਸ ਅਤੇ ਇਮਾਨ ਬਚਾਓ


No comments:

Post a Comment