Friday, 22 March 2013

ਟਾਮ ਅਪੋਸਟਲ - ਕੈਲਕੂਲਸ


ਦੋ ਕੁ ਦਿਨ ਪਹਿਲਾਂ ਟਾਮ ਅਪੋਸਟਲ (Tom Apostol) ਦੀਆਂ ਦੋ ਕਿਤਾਬਾਂ ਆ ਗਈਆਂ। ਅਸਲ ਵਿਚ ਇਹ ਇੱਕੋ ਕਿਤਾਬ ਕੈਲਕੂਲਸ ਦੀਆਂ ਦੋ ਅਲੈਦਾ-ਅਲੈਦਾ ਜਿਲਦਾਂ ਹਨ। ਅਜੇ ਪਹਿਲੀ ਜਿਲਦ ਦੇ ਪਹਿਲੇ ਕੁਝ ਵਰਕੇ ਹੀ ਪਡ਼੍ਹੇ ਹਨ। ਕਲ੍ਹ ਅਤੇ ਪਰਸੋਂ ਮਕਸਦ ਰਹੇਗਾ ਕਿ ਘੱਟੋ-ਘੱਟ ਇਨਟਰੋਡਕਸ਼ਨ ਨੂੰ ਤਾਂ ਖ਼ਤਮ ਕਰ ਲਵਾਂ। 

ਵੈਸੇ ਤਾਂ ਕੋਲਕੂਲਸ ਉੱਤੇ ਢੇਰਾਂ ਕਿਤਾਬਾਂ ਹਨ, ਲੇਕਿਨ ਟਾਮ ਅਪੋਸਟਲ ਦੀ ਇਹ ਕਿਤਾਬ ਮੈਂ ਇਸ ਕਰ ਕੇ ਮੰਗਵਾਈ ਕਿਉੱ ਕਿ ਇਹ ਕੁਝ ਅੱਲਗ ਜਿਹੇ ਹੀ ਤਰੀਕੇ ਨਾਲ ਹਿਸਾਬ ਦੀ ਇਸ ਸ਼ਾਖਾ ਵਲ ਵੱਧਦੀ ਹੈ। ਮਸਲਨ, ਅੱਜ ਤੱਕ ਮੈਨੂੰ ਇੱਕ ਵੀ ਕਿਤਾਬ ਨਹੀ ਦਿੱਖੀ ਜੋ ਇਨਟੇਗਰਲ ਕੈਲਕੂਲਸ ਤੋਂ ਕੈਲਕੂਲਸ ਦੀ ਸ਼ੁਰੂਆਤ ਕਰਦੀ ਹੈ। ਇਸ ਗੱਲ ਨੇ ਮੇਰਾ ਧਿਆਨ ਖਿੱਚਿਆ। ਫਿਰ ਮੈਂ ਐਮੇਜ਼ੋਨ ਉੱਤੇ ਜਾ ਕੇ ਰੀਵੀਯੂ ਪਡ਼੍ਹੇ ਤਾਂ ਉਹ ਵੀ ਕਿਤਾਬ ਦੀਆਂ ਤਾਰੀਫ਼ਾਂ ਨਾਲ ਭਰੇ ਹੋਏ ਸਨ। ਇੱਕ ਰੀਵੀਯੂ ਲਿੱਖਣ ਵਾਲਾ ਕਹਿੰਦਾ ਕਿ ਇਲਟੇਗਰਲ ਤੋਂ ਕੈਲਕੂਲਸ ਪਡ਼੍ਹਨਾ ਸ਼ੁਰੂ ਕਰਨਾ ਤਾਰੀਖੀ ਨਜ਼ਰੀਏ ਨਾਲ ਬਿਲਕੁਲ ਸਹੀ ਹੈ। ਜੱਦ ਮੈਂ ਪਰਸੋਂ ਕਿਤਾਬ ਪਡ਼੍ਹ ਰਿਹਾ ਸੀ ਤਾਂ ਮੈਂ ਵੇਖਿਆ ਕਿ ਅਪੋਸਟਲ ਵੀ ਇਹੀ ਕਹਿੰਦਾ ਹੈ। ਲੇਕਿਨ ਅਜਿਹਾ ਕਿਉਂ ਕਿਹਾ ਜਾ ਰਿਹਾ ਹੈ, ਇਹ ਮੇਰੀ ਹੁਣ ਤਕ ਸਮਝ ਤੋਂ ਬਾਹਰ ਹੈ।

ਹੁਣ ਮੇਰਾ ਮਕਸਦ ਰਹੇਗਾ ਜਮ ਕੇ ਪਡ਼੍ਹਾਈ ਕਰਨੀ ਤਾਂ ਕਿ ਮੈਂ ਇਸ ਸਵਾਲ ਦਾ ਜਵਾਬ ਦਰਯਾਫ਼ਤ ਕਰ ਸਕਾਂ।

ਇਸ ਤੋਂ ਇਲਾਵਾ ਅਜੇ ਮੇਰੇ ਇਹ ਮਕਸਦ ਹਨ:


ਸਾਇੰਸ


- ਕੈਲਕੂਲਸ ਸਿੱਖਣਾ - ਛੇਂ ਮਹੀਨੇ ਅੰਦਰ-ਅੰਦਰ ਅਪੋਸਟਲ ਦੀ ਕਿਤਾਬ ਦੀ ਪਹਿਲੀ ਜਿਲਦ ਖਤਮ ਕਰਨੀ
- ਹਿਸਾਬ ਦੀ ਤਾਰੀਖ ਬਾਰੇ ਖ਼ੁਦ ਨੂੰ ਐਜੂਕੇਟ ਕਰਨਾ
- ਰੀਚਰਡ ਡਾਕਿਨਸ ਦੀ ਅੱਧ-ਪਡ਼੍ਹੀ ਕਿਤਾਬ The Greatest Show on Earth ਨੂੰ ਖਤਮ ਕਰਨਾ

ਬੋਲੀਆ


- ਫਾਰਸੀ ਸਿੱਖਣੀ
- ਉਰਦੂ ਚੰਗੀ ਕਰਨੀ
- ਅੰਗ੍ਰੇਜ਼ੀ ਨੂੰ ਦਰੁਸਤ ਕਰਨਾ
- ਚੰਗੀ ਪੰਜਾਬੀ ਸਿੱਖਣੀ
- ਏਸਪੇਰਾਨਤੋ ਉਮਦਾ ਕਰਨੀ

ਤਕਨਾਲਜੀ


- ਪ੍ਰੋਗਰਾਮਿੰਗ ਸਿੱਖਣੀ
- UNIX ਆਪਰੇਟਿੰਗ ਸਿਸਟਮ ਬਾਰੇ ਸਿੱਖਣਾ
Eight Amazing Engineering Stories ਖ਼ਤਮ ਕਰਨੀ

ਅਦਬ 



- ਚੀਮਾਮਾਨਡਾ ਦੀ ਕਿਤਾਬ Half of a Yellow Sun ਨੂੰ ਖਤਮ ਕਰਨਾ
- ਜਿਨ੍ਹੀਆਂ ਅੱਧ-ਪਡ਼੍ਹੀਆਂ ਕਿਤਾਬਾਂ ਪਈਆ ਹਨ, ਸਬ ਨੂੰ ਪਡ਼੍ਹਨਾ

ਸਬ ਤੋਂ ਜ਼ਰੂਰੀ



- ਪੈਸੇ ਵੀ ਕਮਾਣੇ ਤਾਂ ਕਿ ਮੈਂ ਚੰਗੀ ਤਰ੍ਹਾਂ ਪਡ਼੍ਹ ਸਕਾਂ। ਪਰਸੋਂ ਹੀ ਮੈਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ। ਉਹ ਕਹਿੰਦੇ ਕਿ ਕੰਪਨੀ ਦੇ ਨਵੇ ਪਲਾਨਾਂ ਵਿਚ ਮੇਰੀ ਜ਼ਰੂਰਤ ਨਹੀ। ਹੁਣ ਨਵੀ ਨੌਕਰੀ ਲੱਭਣੀ ਹੈ। ਖਾਲੀ ਪੇਟ ਪਡ਼੍ਹਾਈ ਨਹੀ ਹੁੰਦੀ। ਇਹ ਤਾਂ ਮਕਾਨ ਵੀ ਕਿਰਾਏ 'ਤੇ ਹੈ। 

No comments:

Post a Comment