Sunday, 19 March 2017

ਰੂਸ ਦੀ ਸਿਰਿਲਿਕ ਲਿਪੀ ਦਾ ਇੱਕ ਕਾਇਦਾ

ਰੋਮਨ, ਚੀਨੀ ਅਤੇ ਅਰਬੀ ਤੋਂ ਬਾਅਦ ਸਿਰਿਲਿਕ ਲਿਪੀ ਦੁਨਿਆ ਦੀ ਸਬ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਲਿਪੀ ਹੈ। ਇਸ ਨੂੰ ਮੁੱਖ ਤੌਰ ਉੱਤੇ ਰੂਸੀ ਭਾਸ਼ਾ ਲਿੱਖਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਰੂਸੀ ਤੋਂ ਇਲਾਵਾ ਯੂਕਰੇਨੀ, ਬੇਲਾਰੂਸੀ, ਸਰਬੀ, ਕਜ਼ਾਖ, ਮੰਗੋਲੀ, ਤਾਜਿਕ, ਉਜ਼ਬੇਕ ਅਤੇ ਹੋਰਨਾਂ ਕਈ ਭਾਸ਼ਾਵਾਂ ਨੂੰ ਸਿਰਿਲਿਕ ਲਿਪੀ ਰਾਹੀ ਲਿਖਿਆ ਜਾਂਦਾ ਹੈ। ਜੇ ਸਾਨੂੰ ਸਿਰਿਲਿਕ ਲਿਪੀ ਆਉਂਦੀ ਹੋਵੇ ਤਾਂ ਇਨ੍ਹਾਂ ਭਾਸ਼ਾਵਾਂ ਵਿਚ ਲਿਖੀਆਂ ਕਿਤਾਬਾਂ, ਅਖ਼ਬਾਰਾਂ ਅਤੇ ਵੈੱਬਸਾਈਟਾਂ ਉੱਤੇ ਲਿੱਖੇ ਕੁਝ ਅਲਫ਼ਾਜ਼ ਤਾਂ ਸਮਝ ਆਉਣਗੇ ਅਤੇ ਸਾਡੇ ਉੱਤੇ ਕਾਲਾ ਅੱਖਰ ਭੈਂਸ ਬਰਾਬਰ ਵਾਲੀ ਕਹਾਵਤ ਲਾਗੂ ਨਹੀ ਹੋਵੇਗੀ। ਇਸ ਦਾ ਇੱਕ ਹੋਰ ਫ਼ਾਇਦਾ ਹੋਵੇਗਾ ਕਿ ਅਸੀ ਆਪਣੇ ਪੰਸਦੀਦਾ ਰੂਸੀ ਲੇਖਕਾ ਜਿਵੇਂ ਕਿ ਟਾਲਸਟਾਏ, ਦਾਨਤੋਵੇਸਕੀ, ਚੇਖੋਵ ਵਗੈਰਾ ਦੇ ਨਾਂ ਉਨ੍ਹਾਂ ਦੀ ਜ਼ੁਬਾਨ ਵਿਚ ਹੀ ਲਿਖ ਸਕਾਗੇਂ।

ਰੂਸੀ ਦੀ ਸਿਰਿਲਿਕ ਲਿਪੀ


ਸਿਰਿਲਿਕ ਲਿਪੀ ਦੇ ਕਈ ਰੂਪ ਹਨ। ਤਾਜਿਕਸਤਾਨ, ਯੂਕਰੇਨ ਅਤੇ ਮੰਗੋਲੀਆ ਦੀਆਂ ਲਿਪਿਆਂ ਵਿਚ ਕੁਝ ਅੰਤਰ ਹਨ। ਇਸ ਕ਼ਾਇਦੇ ਜ਼ਰੀਏ ਅਸੀ ਸਿਰਿਲਿਕ ਦਾ ਰੂਸੀ ਰੂਪ ਸਿਖਾਗੇਂ।

ਰੂਸੀ ਸਿਰਿਲਿਕ ਵਿਚ 33 ਅੱਖਰ ਹਨ। ਇਨ੍ਹਾਂ ਵਿਚੋਂ ਕੁਝ ਦੀ ਸ਼ਕਲ ਤਾਂ ਰੋਮਨ ਅੱਖਰਾ ਨਾਲ ਮਿਲਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਯਾਦ ਕਰਨਾ ਆਸਾਨ ਹੈ ਪਰ ਕੁਝ ਬਿਲਕੁਲ ਅਲੈਦਾ ਹਨ। ਪਹਿਲਾਂ ਸੌਖੇ ਅੱਖਰਾਂ ਉੱਤੇ ਨਜ਼ਰ ਮਾਰਦੇ ਹਾਂ। 


ਅੱਖਰ
ਆਵਾਜ਼
ਸ਼ਬਦ
ਮਤਲਬ
А
А()
М
МАМА (ਮਾਮਾ)
ਮਾਂ
Т
МАТ (ਮਾਤ)
ਗਾਲ੍ਹਾਂ
О
ТО (ਤੋ)
ਉਹ
С
МОСТ (ਮੋਸਤ)
ਪੁੱਲ
Е
МЕСТО (ਮੇਸਤੋ)
ਥਾਂ
К
КТО (ਕਤੋ)
ਕੌਣ


ਇਹ ਛੇਂ ਅੱਖਰ ਇਨ੍ਹੇਂ ਆਸਾਨ ਸਨ ਕਿ ਸਾਨੂੰ ਵੇਖਦੇ ਹੀ ਸਮਝ ਆ ਗਏ। ਹੁਣ ਨਜ਼ਰ ਮਾਰਦੇ ਅਜਿਹੇ ਹਰੂਫ਼ 'ਤੇ ਜੋ ਕਿ ਵੇਖਣ ਨੂੰ ਤਾਂ ਰੋਮਨ ਅੱਖਰ ਜ਼ਾ ਮੈਥ ਦੇ ਨੰਬਰ ਲਗਦੇ ਹਨ ਲੇਕਿਨ ਉਨ੍ਹਾਂ ਦੀ ਆਵਾਜ਼ ਅੰਗਰੇਜ਼ੀ ਦੇ ਰੋਮਨ ਅੱਖਰਾਂ ਅਤੇ ਨੰਬਰਾਂ ਨਾਲੋ ਬਿਲਕੁਲ ਭਿੰਨ ਹੈ।



ਅੱਖਰ
ਆਵਾਜ਼
ਸ਼ਬਦ
ਮਤਲਬ
Н
НЕ(ਨੇ)
ਨਾ, ਨਹੀ
В
ВЕК (ਵੇਕ)
ਸਦੀ
Ё
ਯੋ
ЕЁ (ਯੇਯੋ)
ਉਹ (ਕੁੜੀ)
З
ਜ਼
ЗАМОК (ਜ਼ਾਮਕ)
ਤਾਲਾ
Р
РАЗ (ਰਾਜ਼)
ਵਾਰ, ਦਫ਼ਾ
С
СТО (ਸਤੋ)
ਸੋ
У
НУ (ਨੂੰ)
ਹੁਣ
Х
ХОР (ਹੋਰ)
ਕੀਰਤਨ ਮੰਡਲੀ
Ч
ЧЕЧЕНКА  (ਚੇਚੇਨਕਾ)
ਰੂਸ ਦਾ ਸੂਬੇ ਚੇਚਨੀਆਂ ਦੀਆਂ ਕੁੜੀਆਂ ਨੂੰ ਚੇਚੇਨਕਾ ਆਖਦੇ ਹਨ

ਤੁਸੀ ਹੁਣੇ-ਹੁਣੇ 33 ਵਿਚੋਂ 15 ਅੱਖਰ ਪੜ੍ਹ ਲਏ ਹਨ। ਲਗਭਗ ਅੱਧਾ ਕੰਮ ਖਤਮ ਹੋ ਗਿਆ ਹੈ। ਇਹ ਤਾਂ ਬਹੁਤ ਹੀ ਚੰਗੀ ਗਲ ਹੈ। ਹੁਣ ਅਸੀ ਮੁੰਹ ਕਰਾਂਗੇ ਬਾਕੀ ਦੇ ਅੱਖਰਾ ਵਲ ਅਤੇ ਫਿਰ ਅਖੀਰ ਵਿਚ ਇੱਕ ਛੋਟਾ ਜਿਹਾ ਟੈਸਟ ਹੋਵੇਗਾ। 



ਅੱਖਰ
ਆਵਾਜ਼
ਸ਼ਬਦ
ਮਤਲਬ
Б
БАБА (ਬਾਬਾ)
ਦਾਦੀ
Г
ГАНА (ਗਾਨਾ)
ਘਾਨਾ
Д
СУНДУК (ਸੂਨਦੂਕ)
ਸੰਦੂਕ
Ж
ЖДУ (ਜਦੂ)
ਮੈਂ ਇੰਤਜ਼ਾਰ ਕਰਦਾ ਹਾਂ
И
ИДИОТ (ਈਦੀਓਤ)
ਇਡਿਅਟ
Й
ЙОГА (ਯੋਗਾ)
ਯੋਗਾ
Л
ЛОНДОН (ਲੋਨਦੋਨ)
ਲੰਡਨ
П
ПАПА (ਪਾਪਾ)
ਪਾਪਾ
Ф
ФОНТАН (ਫੋਨਤਾਨ)
ਫੁਵਾਰਾ
Ц
ਤਸ
МОТОЦИКЛ    (ਮੋਤੋਤਸੀਕਲ)
ਮੋਟਰਸਾਈਕਲ
Ш
ШОКОЛАД (ਸ਼ੋਕੋਲਾਦ)
ਚਾਕਲੇਟ
Щ
ਸ਼ਚ
ЩИ (ਸ਼ਚੀ)
ਸਬਜ਼ੀਆਂ ਦਾ ਸੂਪ
Э
ЭКРАН (ਏਕਰਾਨ)
ਸਕਰੀਨ
Я
ਯਾ
Я (ਯਾ)
ਮੈਂ
Ю
ਯੂ
ЮНЕСКО (ਯੂਨੇਸਕੋ)
ਯੂਨੇਸਕੋ

ਇੱਕ ਵਾਰ ਫਿਰ ਤੋਂ ਮੁਬਾਰਕਾਂ ਹੋਣ। 

ਹੁਣ ਤੁਸੀ 33 ਵਿਚੋਂ 30 ਅੱਖਰ ਪੜ੍ਹ ਲਏ ਹਨ। ਬਸ ਤਿੰਨ ਅੱਖਰ ਰਹਿ ਗਏ ਹਨ। ਇਹ ਅਸਲ ਵਿਚ ਅੱਖਰ ਨਹੀ ਸਿਰਫ ਸਾਈਨ (ਨੁਕਤੇ) ਹਨ। ਮਸਲਨ, ਅੱਖਰ ь ਵਿੰਅਜਨਾਂ (consonant) ਨੂੰ ਮੁਲਾਇਮ ਬਣਾ ਦਿੰਦਾ ਹੈ ਅਤੇ ਅੱਖਰ ъ ਵਿੰਅਜਨਾਂ ਨੂੰ ਸਖਤ ਬਣਾਉਦਾਂ ਹੈ। ਕਿਸੀ ਵਿੰਅਜਨ ਨੂੰ ਮੁਲਾਇਮ ਬਣਾਉਣ ਤੋਂ ਭਾਵ ਹੈ ਉਸ ਨੂੰ ਕਿਸੀ ਵੱਖਰੇ ਢੰਗ ਨਾਲ ਬੋਲਣਾ। ਜਿਵੇਂ ਕਿ, Д ਨੂੰ ਦ ਦੀ ਤਰ੍ਹਾਂ ਬੋਲਿਆ ਜਾਂਦਾ ਹੈ ਲੇਕਿਨ Дь ਨੂੰ ਦ ਦੀ ਤਰ੍ਹਾਂ ਬੋਲਣ ਵਕਤ ਜੀਭ ਦਾ ਵਿਚਲਾ ਹਿੱਸਾ ਤਾਲੂ ਅਤੇ ਉਪਰਲੇ ਦੰਦਾ ਨੂੰ ਟੱਚ ਕਰਦਾ ਹੈ।

Ы ਦੀ ਆਵਾਜ਼ И ਦੀ ਤਰ੍ਹਾਂ ਹੁੰਦੀ ਹੈ ਲੇਕਿਨ ਥੋੜੀ ਜਿਹੀ ਭਿੰਨ। ਇਨ੍ਹਾਂ ਸਾਰਿਆਂ ਫਰਕਾਂ ਨੂੰ ਤੁਸੀ ਉਦੋਂ ਸਿੱਖ ਸਕਦੇ ਹੋ ਜਦੋਂ ਤੁਸੀ ਰੂਸੀ ਦੀ ਅੱਗੇ ਪੜ੍ਹਾਈ ਜਾਰੀ ਰੱਖੋਗੇ। ਹੁਣ ਲਈ ਤੁਸੀ ਖੁਦ ਨੂੰ ਇੱਕ ਸਫਲ ਮੰਨ ਸਕਦੇ ਹੋ ਜੇ ਤੁਹਾਨੂੰ ਹੇਠਾਂ ਲਿੱਖਿਆਂ ਵਿਚੋਂ ਜ਼ਿਆਦਾਤਰ ਸ਼ਬਦ ਸਮਝ ਆ ਰਹੇ ਹਨ। 

ਨੋਟਸ


ਕੁਝ ਗੱਲਾਂ ਇਸ ਤੋਂ ਪਹਿਲਾਂ ਕੀ ਤੁਸੀ ਆਪਣਾ ਨਾਂ ਲਿੱਖੋ। 
  1. Ж ਦੀ ਆਵਾਜ਼ "ਜ" ਤੋਂ ਵੱਖਰੀ ਹੈ। ਜੇ ਤੁਹਾਡੇ ਨਾਂ ਵਿਚ "ਜ" ਆਉਂਦਾ ਹੈ ਤਾਂ ਉਸ ਨੂੰ Дж ਲਿਖੋ। ਜਿਵੇਂ, Джаландхар (ਜਲੰਧਰ)। 
  2. Ы ਨੂੰ ਕਦੇ ਵੀ ਕਿਸੇ ਸ਼ਬਦ ਦੇ ਸ਼ੁਰੂ ਵਿਚ ਨਹੀ ਵਰਤਿਆ ਜਾਂਦਾ। 

ਐਕਸਰਸਾਈਜ਼ਿਜ਼


  • ਇਸ ਨਕਸ਼ੇ ਵਿਚ ਮੌਜੂਦ ਹਰ ਸੂਬੇ ਦਾ ਨਾਂ ਪੜ੍ਹੋ। 

  • ਕੀਨੋਪੋਯੀਸਕ (Кинопоиск) ਇੱਕ ਫਿਲਮਾਂ ਬਾਰੇ ਇੱਕ ਰੂਸੀ ਵੈੱਬਸਾਈਟ ਹੈ। ਇਹ IMDB ਦੀ ਤਰ੍ਹਾਂ ਹੈ। ਕਿਉਂ ਕਿ ਰੂਸ ਵਿਚ ਭਾਰਤੀ ਫਿਲਮਾਂ ਅਤੇ ਟੀਵੀ ਸੀਰੀਅਲ ਮਸ਼ਹੂਰ ਹਨ, ਕੀਨੋਪੋਯੀਸਕ 'ਤੇ ਬਹੁਤ ਸਾਰੀਆਂ ਭਾਰਤੀ ਫਿਲਮਾਂ ਮਿਲ ਜਾਣ ਗਈਆਂ। ਇਹ ਲਿਸਟ ਰੂਸ ਵਿਚ ਮਸ਼ਹੂਰ 50 ਚੰਗੀਆਂ ਭਾਰਤੀ ਫਿਲਮਾਂ ਦੀ ਸੁਚੀ ਹੈ। ਕੀ ਤੁਸੀ ਉਨ੍ਹਾਂ ਦੇ ਨਾਂ ਪੜ੍ਹ ਸਕਦੇ ਹੋ? ਕੁਝ ਫਿਲਮਾਂ ਦੇ ਨਾਵਾਂ ਦੀ ਸਿਰਫ਼ ਲਿਪੀ ਬਦਲੀ ਗਈ ਹੈ, ਜਿਵੇਂ ਕੀ Вир и Зара (ਵੀਰ ਅਤੇ ਜ਼ਾਰਾ) ਲੇਕਿਨ ਕੁਝ ਫਿਲਮਾਂ ਦੇ ਨਾਵਾਂ ਦਾ ਤਰਜੁਮਾ ਕਰ ਦਿੱਤਾ ਗਿਆ ਹੈ, ਜਿਵੇਂ ਕੀ Непохищенная невеста (ਨੇਪੋਹੀਸ਼ਚੇਨ੍ਨਾਯਾ ਨੇਵੇਸਤਾ) ਜਾਂ ਦਿਲ ਵਾਲੇ ਦੁਲਹਨੀਆ ਲੇ ਜਾਏਂਗੇਂ। ਤਰਜੁਮੇ ਵਾਲੇ ਨਾਂ ਪੜ੍ਹਨਾ ਜ਼ਿਆਦਾ ਮੁਸ਼ਕਲ ਹੋਵੇਗਾ. ਲੇਕਿਨ ਫਿਰ ਵੀ, ਕੋਸ਼ਿਸ਼ ਕਰੋ।


  • ਇਸ ਬਲੋਗ 'ਤੇ ਅਮ੍ਰੀਤਾ ਪ੍ਰੀਤਮ ਦੀਆਂ ਕੁਝ ਕਵਿਤਾਵਾਂ ਦਾ ਰੂਸੀ ਤਰਜੁਮਾ ਹੈ। ਇੱਕ ਨਜ਼ਰ ਮਾਰ ਕੇ ਵੇਖੋ। http://fem-books.livejournal.com/1201683.html 

ਇਹ ਕਾਇਦਾ ਇੱਥੇ ਖਤਮ ਹੁੰਦਾ ਹੈ।

Monday, 5 December 2016

अटल बिहारी वाजपेयी की दो कविताएँ

कल अटल बिहारी वाजपेयी की कवितायों का एक संकलन मिला। उसे धीरे-धीरे पढ़ रहा हूँ। अभी तक की बहतरीन अलफाज़ जो उनकी किताब से पढ़ें हैं, वह हैं: 

हाँ, खोज का सिलसिला न रूके,
धर्म की अनुभूनि,
विज्ञान का अनुसंधान,
एक दिन, अवश्य ही
रुद्ध द्वार खोलेगा।
प्रश्न पूछने के बजाय
यक्ष स्वयं उत्तर बोलेगा।

(रूद्ध - बंद, यक्ष - महाभारत में से एक प्राणी जो कि पाँडवों से सवाल पूछता है।)

इस के इलावा दो और कवितायों ने दिल को छू लिया है।

गीत नही गाता हूँ


बेनक़ाब चेहरे हैं,
दाग़ बड़े गहरे है,
टूटता तिलस्म, आज सच से भय खाता हूँ,
गीत नही गाता हूँ।

लगी कुछ ऐसी नज़र,
बिखरा शीशे-सा शहर,
अपने के मेले में मीत नही पाता हूँ,
गीत नही गाता हूँ।

पीठ में छुरी-सा चाँद,
राहू गया रेखा फाँद,
मुक्ति के क्षणों में बार-बार बँध जाता हूँ,
गीत नहीं गाता हूँ।

गीत नया गाता हूँ


टूटे हुए तारों से फूटे वासन्ती स्वर,
पत्थर की छाती में उग आया नव अंकुर,
झरे सब पीले पात,
कोयल की कुहुक रात,
प्राची में अरूणिमा की रेख देख पाता हूँ।
गीत नया गाता हूँ।

टूटे हुए सपने की सुने कौन सिसकी?
अन्तर को चीर व्यथा पलकों पर ठिठकी।
हार नही मानूँगा,
रार नई ठानूँगा,
काल के कपाल पर लिखता-मिटाता हूँ।
गीत नया गाता हूँ।


(वासन्ती स्वर – वसंत के मौसम के दौरान सुनने वाली आवाज़ें, कुहुक – कोयल की आवाज़ वाली, प्राची – पूरब दिशा, अरूणिमा – सुबह की रोशनी जिसे पाक माना जाता है)

Sunday, 20 November 2016

ਸ਼ੈਲ ਕੀ ਹੈ?

ਸ਼ੈਲ (Shell) ਕੰਪਿਊਟਰ ਦੇ ਆਪਰੇਟਿੰਗ ਸਿਸਟਮ ਨਾਲ ਗੱਲ ਕਰਨ ਦਾ ਇੱਕ ਤਰੀਕਾ ਹੈ, ਖਾਸ ਕਰਕੇ Linux ਅਤੇ UNIX ਸਿਸਟਮਾਂ ਵਿਚ।  

ਫਰਜ਼ ਕਰਦੇ ਹਾਂ ਕਿ ਸਾਨੂੰ ਫਾਇਰਫਾਕਸ (Firefox) ਵੈਬ ਬ੍ਰਾਊਜ਼ਰ ਦੀ ਜ਼ਰੂਰਤ ਹੈ। ਇਹ ਬ੍ਰਾਊਜ਼ਰ ਹੋਰਨਾਂ ਪ੍ਰੋਗਾਮਾ ਦੀ ਤਰ੍ਹਾ ਕੰਪਿਊਟਰ ਦੀ ਹਾਰਡ-ਡਰਾਈਵ ਉੱਤੇ ਰਹਿੰਦਾ ਹੈ। ਇਸ ਪ੍ਰੋਗਾਮ ਨੂੰ ਵਰਤਣ ਲਈ ਸਾਨੂੰ ਕਿਸੇ ਤਰੀਕੇ ਆਪਰੇਟਿੰਗ ਸਿਸਟਮ ਨੂੰ ਦੱਸਣਾ ਪੈਂਦਾ ਹੈ ਕਿ ਉਹ ਫਾਇਰਫਾਕਸ ਨੂੰ ਲਾਂਚ ਕਰੇ। ਇਸ ਦੇ ਦੋ ਤਰੀਕੇ ਹਨ।

  1. GUI
  2. ਸ਼ੈਲ

GUI


GUI, ਜਿਸ ਨੂੰ ਗੁਈ ਬੋਲਦੇ ਹਾਂ ਅਤੇ ਜਿਸਦੀ ਫੁਲ-ਫਾਰਮ ਗਰਾਫਿਕਲ ਯੂਜ਼ਰ ਇਨਟਰਫੇਸ (Graphical User Interface) ਹੁੰਦੀ ਹੈ, ਦੇ ਜ਼ਰੀਏ ਅਸੀ ਸਟਾਰਟ ਮੀਨੂ ਉੱਤੇ ਜਾ ਕੇ ਫਾਇਰਫਾਕਸ ਉੱਤੇ ਕਲਿਕ ਕਰਦੇ ਹਾਂ ਅਤੇ ਇਹ ਚਲ ਪੈਂਦਾ ਹੈ।




ਇਹ ਤਰੀਕਾ ਤਕਰੀਬਨ ਸਾਨੂੰ ਸਾਰਿਆਂ ਨੂੰ ਪਤਾ ਹੈ।

ਸ਼ੈਲ


ਸ਼ੈਲ ਆਪਰੇਟਿੰਗ ਸਿਸਟਮ ਨਾਲ ਗੱਲ ਕਰਨ ਦਾ ਇੱਕ ਮੁਤਬਾਦਲ (alternative) ਹੈ ਜੋ ਕਿ GUI ਤੋਂ ਜ਼ਿਆਦਾ ਪਾਵਰਫੁਲ ਹੈ। ਪਹਿਲਾਂ ਅਸੀ ਸ਼ੈਲ ਦੇ ਜ਼ਰੀਏ ਫਾਇਰਫਾਕਸ ਖੋਲਦੇ ਹਾਂ ਅਤੇ ਫਿਰ ਅਸੀ ਗੱਲ ਕਰਾਂਗੇ ਕਿ ਸ਼ੈਲ ਪਾਵਰਫੁਲ ਕਿਉਂ ਹੈ।



firefox ਟਾਈਪ ਕਰੋ ਅਤੇ ਇਹ ਖੁੱਲ ਜਾਵੇਗਾ।

ਸ਼ੈਲ ਪਾਵਰਫੁਲ ਕਿਉਂ ਹੈ?


ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਇਹਦੇ ਵਿਚ ਕਿਹੜੀ ਵੱਡੀ ਗਲ ਹੈ। ਸ਼ੈਲ ਤੋਂ ਫਾਇਰਫਾਕਸ ਖੋਲਣਾ ਤਾਂ ਆਸਾਨ ਚੀਜ਼ ਨੂੰ ਮੁਸ਼ਕਲ ਬਣਾਉਣਾ ਹੈ। ਤੁਸੀ ਸਹੀ ਹੋ। 

ਸਾਡੀ ਉਦਾਹਰਨ ਵਿਚ ਸ਼ੈਲ GUI ਉੱਤੇ ਕੋਈ ਖਾਸ ਅਡਵਾਨਟਿਜ ਨਹੀ ਦਿੰਦਾ। ਲੇਕਿਨ ਹੋਰ ਕਈ ਕੰਪਿਊਟਰ ਪ੍ਰੋਸੇਸ ਹਨ ਜਿੱਥੇ ਸ਼ੈਲ ਨਾ ਸਿਰਫ਼ GUI ਤੋਂ ਵੱਧ ਕੁਸ਼ਲ (efficient) ਹੈ ਸਗੋਂ ਜ਼ਰੂਰੀ ਵੀ ਹੈ।

ਮੰਨ ਲਵੋ ਕਿ ਤੁਸੀ 1,000 PDF ਫਾਈਲਾਂ ਇੱਕ ਡਾਇਰੈਕਟਰੀ (ਫੋਲਡਰ) ਤੋਂ ਦੂਜੀ ਡਾਇਰੈਕਟਰੀ ਵਿਚ ਟ੍ਰਾਂਸਫਰ ਕਰਨੀਆਂ ਹਨ। ਇਹ ਵੀ ਮੰਨ ਲਵੋ ਕਿ ਪਹਿਲੀ ਡਾਇਰੈਕਟਰੀ ਦਾ ਨਾਂ ~/Desktop ਅਤੇ ਦੂਜੀ ਦਾ ਨਾਂ ~/Documents ਹੈ। 

ਹੁਣ ਇਹ ਸੋਚੋ ਕਿ ਕੀ ਹੋਵੇਗਾ ਜੇ ~/Desktop ਦੀਆਂ ਕੁਝ ਫਾਈਲਾਂ ~/Documents ਵਿਚ ਪਹਿਲਾਂ ਤੋਂ ਹੀ ਹੋਣ ਅਤੇ ~/Desktop 'ਤੇ PDF ਫਾਈਲਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਫਾਈਲਾਂ ਹੋਣ। GUI ਨਾਲ ਇਨ੍ਹਾਂ ਨੂੰ ਕਾਪੀ ਕਰਨਾ ਮੁਸ਼ਕਿਲ ਹੈ। ਲੇਕਿਨ ਸ਼ੈਲ ਦੀ ਸਿਰਫ ਇੱਕ ਕਮਾਂਡ ਕਾਫ਼ੀ ਹੈ।

cp -u ~/Desktop/*pdf ~/Documents

ਸਿਰਫ਼ ਇੱਕ ਕਮਾਂਡ ਨਾਲ ਡੈਸਕਟਾਪ (~/Desktop) 'ਤੇ ਪਈਆਂ ਸਾਰੀਆਂ PDF ਫਾਈਲਾਂ ਡਾਕਯੂਮੈਂਟਸ (~/Documents) ਵਿਚ ਕਾਪੀ ਹੋ ਜਾਂਦੀਆ ਹਨ ਅਤੇ ਉਹ PDF ਫਾਈਲਾਂ ਜੋ ਪਹਿਲਾਂ ਤੋਂ ਹੀ ~/Documents ਵਿਚ ਹਨ ਕਾਪੀ ਨਹੀ ਹੁੰਦੀਆ।

ਇਹ ਕਿੰਝ ਹੋਇਆ?


ਇਸ ਕਮਾਂਡ ਦੇ ਚਾਰ ਹਿੱਸੇ ਹਨ ਜਿਨ੍ਹਾਂ ਨੇ ਕਾਪੀ ਕਰਨਾ ਮੁਮਕਿਨ ਬਣਾਇਆ ਕਮਾਂਡ ਦਾ ਢਾਂਚਾ ਵੇਖਣ ਨਾਲ ਸਾਨੂੰ ਇਹ ਸਮਝ ਆ ਜਾਵੇਗਾ ਕਿ ਇਹ ਚਮਤਕਾਰ ਕਿਵੇਂ ਹੋਇਆ


ਕਮਾਂਡ ਦਾ ਢਾਂਚਾ


(ਕਮਾਂਡ ਦਾ ਨਾਂ) (ਕੰਡਿਸ਼ਨ(ਇੱਥੋਂ ਕਾਪੀ ਕਰੋ) (ਇੱਥੇ ਕਾਪੀ ਕਰੋ)

ਕਮਾਂਡ ਦਾ ਨਾਂ (cp) - ਕਾਪੀ ਕਰੋ
ਕੰਡਿਸ਼ਨ (-u) - ਇਸ ਨੂੰ ਫਲੈਗ ਕਹਿੰਦੇ ਹਨ। ਇਸ ਦਾ ਮਤਲਬ ਹੈ ਕਿ ਜੇ ਕੋਈ ਫਾਇਲ ~/Documents ਵਿਚ ਪਹਿਲਾਂ ਤੋਂ ਹੀ ਹੋਵੇ ਤਾਂ ਉਸ ਨੂੰ ਕਾਪੀ ਨਾ ਕਰੋ।
ਇੱਥੋਂ ਕਾਪੀ ਕਰੋ ~Desktop/*pdf 'ਤੇ ਪਈ ਹਰ ਫਾਈਲ ਕਾਪੀ ਕਰੋ ਜਿਸਦਾ ਨਾਂ pdf ਵਿਚ ਖਤਮ ਹੁੰਦਾ ਹੈ। * ਦਾ ਮਤਲਬ ਆਪਰੇਟਿੰਗ ਸਿਸਟਮ ਨੂੰ ਇਹ ਦੱਸਣਾ ਹੈ ਕਿ ਉਹ ਇਸ ਗਲ ਵਲ ਧਿਆਨ ਨਾ ਦੇਵੇ ਕਿ pdf ਤੋਂ ਪਹਿਲਾਂ ਕੀ ਲਿੱਖਿਆ ਹੋਇਆ ਹੈ।
ਇੱਥੇ ਕਾਪੀ ਕਰੋ ~/Documents

ਖੁਦਾ ਹਾਫ਼ਿਜ਼