Sunday 12 January 2014

ਸ਼ਬਦਾਂ ਨੂੰ ਵਾਕਾਂ ਵਿਚ ਵਰਤੋ

ਜਦੋਂ ਕੋਈ ਭਾਸ਼ਾ ਸਿੱਖ ਰਿਹਾ ਹੁੰਦਾ ਹੈ ਤਾਂ ਉਸ ਨੂੰ ਅਕਸਰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕਲੇ-ਇੱਕਲੇ ਲਫ਼ਜ਼ ਦੀ ਥਾਂ ਪੂਰੇ ਵਾਕ ਯਾਦ ਕਰੇ। ਮੈਂ ਵੀ ਕੁਝ ਅਜਿਹਾ ਹੀ ਕਰ ਰਿਹਾ ਹਾਂ। ਅੱਜ ਕੋਰੀਅਨ ਦੇ ਕੁਝ ਨਵੇਂ ਅਲਫ਼ਾਜ਼ ਸਿੱਖੇ ਅਤੇ ਉਨ੍ਹਾਂ ਨੂੰ ਜੁਮਲਿਆਂ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਉਸੀ ਤਰ੍ਹਾਂ ਜਿਵੇਂ ਛੋਟੇ ਹੁੰਦੇ ਅਸੀ "ਸ਼ਬਦਾ ਨੂੰ ਵਾਕਾ ਵਿਚ ਵਰਤੋਂ" ਕਰਦੇ ਹੁੰਦੇ ਸੀ। ਬਸ ਇੱਕ ਫ਼ਰਕ਼ ਹੈ। ਅੱਜ ਕੋਈ ਟੀਚਰ ਨਹੀ ਹੈ ਜੋ ਇਸ ਨੂੰ ਠੀਕ ਕਰੇ ਅਤੇ ਮੈਨੂੰ ਨੰਬਰ ਦੇਵੇ। ਨਾ। ਇਹ ਗੱਲ ਝੂਠ ਹੈ। ਇਨਟਰਨੈੱਟ ਦੇ ਜਮਾਨੇ ਵਿਚ ਟੀਚਰ ਨਾ ਹੋਵੇ? ਇਹ ਗੱਲ ਕ਼ਾਬਿਲੇ ਯਕ਼ੀਨ ਨਹੀ ਜਾਪਦੀ। ਮੈਂ ਪਹਿਲਾਂ ਹੀ Lernu! ਅਤੇ Facebook 'ਤੇ ਕੋਰੀਅਨ ਬੋਲਣ ਵਾਲਿਆਂ ਨੂੰ ਪੁੱਛ ਚੁੱਕਾ ਹਾਂ ਕਿ ਕੀ ਮੇਰੇ ਜੁਮਲੇ ਠੀਕ ਹਨ। ਆਪਣੀ ਟੀਚਰ ਨੂੰ ਅਜੇ ਮੇਲ ਕਰਨਾ ਬਾਕੀ ਹੈ। ਅੱਜ ਸ਼ਾਮ ਕੁਝ ਨਾ ਕੁਝ ਮਦਦ ਜ਼ਰੂਰ ਹੋ ਜਾਵੇਗੀ। ਅਤੇ ਇਹ ਵੀ ਪਤਾ ਚਲ ਜਾਵੇਗਾ ਕਿ ਅਸੀ ਕਿਨ੍ਹੇ ਕੁ ਪਾਣੀ ਵਿਚ ਹਾਂ। ਹਾਹਾਹਾ!

비 = 큰비가 내렸다. (네이버)
바보 = 학교에 바보 고양기가 있어요.
아마
모자 (帽子) = 아버지가 모자하고 바지를 입었어요.
아버지
바지 = 바지를 입다
부자 (富者) = 어머니가 너무 부자예요.
소주 (燒酒) = 선생님이 中국 소주를 좋아해요.
자유 (自由) = 언론(言論)의 자유
비료 (肥料) =
내려가다 = 내려갑니다? (네이버)

ਖ਼ੈਰ, ਜਿਨ੍ਹਾਂ ਵਾਕਾਂ ਪਿੱਛੇ (네이버) ਹੈ ਉਹ ਵਾਕ ਮੈਂ ਨਹੀ ਲਿੱਖੇ। ਇਹ ਦੱਖਣੀ ਕੋਰੀਆ ਦੇ ਸਬ ਤੋਂ ਮਸ਼ਹੂਰ ਵੈੱਬ ਪੋਰਟਲ ਨੇਈਬੋ ਦੀ ਅੰਗ੍ਰੇਜ਼ੀ-ਕੋਰੀਅਨ ਡਿਕਸ਼ਨਰੀ ਵਿਚੋਂ ਲਏ ਗਏ ਹਨ।

No comments:

Post a Comment