Wednesday 1 January 2014

ਕੋਰੀਅਨ ਨੋਟਸ - ਮੈਂ ਇਹ ਖ਼ਰੀਦਣਾ ਚਾਹੁੰਦਾ ਹਾਂ।

ਵਾਕ

어서 오세요! 뭘 도와 드럴까요?
ਜੀ ਆਇਆਂ ਨੂੰ। ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ?

저는 한국 물건을 사고 싶어요. 어떤 게 있어요?
ਮੈਂ ਕੋਰੀਅਨ ਚੀਜ਼ਾ ਖ਼ਰੀਦਣਾ ਚਾਹੁੰਦਾ ਹਾਂ। ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਚੀਜ਼ਾ ਹਨ?

ਸ਼ਬਦਾਂ ਦੇ ਅਰਥ ਅਤੇ ਥੋੜ੍ਹੀ-ਮੋਟੀ ਗਰਾਮਰ

저 = ਮੈਂ
저는 = ਜਿੱਥੇ ਤਕ ਮੇਰਾ ਸਵਾਲ ਹੈ
한국 물건 = ਕੋਰੀਅਨ ਚੀਜ਼ਾਂ
사고 싶어요 = ਖ਼ਰੀਦਣਾ ਚਾਹੁੰਦਾ ਹਾਂ

은/는 ਜਿਸ ਸ਼ਬਦ ਪਿੱਛੇ ਲੱਗਦੇ ਹਨ, ਉਹ ਲਫ਼ਜ਼ ਵਾਕ ਦਾ ਟਾਪਿਕ ਬਣ ਜਾਂਦਾ ਹੈ। 저는 ਦਾ ਮਤਲਬ ਹੈ ਕਿ 저 (ਮੈਂ) ਵਾਕ ਦਾ ਟਾਪਿਕ ਹੈ ਅਤੇ 저 ਬਾਰੇ ਗੱਲ ਹੋ ਰਹੀ ਹੈ।
을/를 ਉਨ੍ਹਾਂ ਸ਼ਬਦਾਂ ਪਿੱਛੇ ਲੱਗਦਾ ਹੈ ਜੋ ਕਿਸੀ ਵਾਕ ਵਿਚ ਕਰਮ ਕਾਰਕ (object) ਦਾ ਰੋਲ ਅਦਾ ਕਰਦੇ ਹਨ।
사다 ਦਾ ਮਤਲਬ ਖ਼ਰੀਦਣਾ ਹੁੰਦਾ ਹੈ ਅਤੇ 고 싶다 ਦੇ ਮਾਇਨੇ ਹਨ - ਚਾਹੁੰਣਾ. 사고 싶어요 ਦਾ ਮਤਲਬ ਹੋਇਆ ਖ਼ਰੀਦਣਾ ਚਾਹੁੰਦਾ ਹਾਂ।

어떤 = ਕਿਸ ਤਰ੍ਹਾਂ ਦੇ/ਦੀਆਂ
것 = ਚੀਜ਼
기/이 ਪਿਛੋਕੜ (suffix) ਹਨ ਜੋ ਕਿਸੀ ਸ਼ਬਦ ਨੂੰ ਕਰਤਾ ਕਾਰਕ (subject) ਬਣਾ ਦਿੰਦਾ ਹਨ।
게 = 것이
있어요 = ਹੋਣਾ

ਪ੍ਰੈਕਟਿਸ

ਇੰਨ੍ਹਾਂ ਵਾਕਾਂ ਦਾ ਤਰਜੁਮਾ ਕੋਰੀਅਨ ਵਿਚ ਕਰੋ:

(ਹਿੰਟ: 한국 물건 ਦੀ ਥਾਂ ਉਹ ਚੀਜ਼ ਲਿੱਖ ਦੋ, ਜੋ ਤੁਸੀ ਖ਼ਰੀਦਣਾ ਚਾਹੁੰਦੇ ਹੋ। ਪੂਰੇ ਵਾਕ ਵਿਚ ਕੋਈ ਬਦਲਾਵ ਕਰਨ ਦੀ ਜ਼ਰੁਰਤ ਨਹੀ ਹੈ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਜੋ ਸ਼ਬਦ ਵਿੰਅਜਨ (consonant) ਵਿਚ ਮੁੱਕ ਰਹੇ ਹਨ ਉਨ੍ਹਾਂ ਪਿੱਛੇ 을 ਲੱਗੇਗਾ ਅਤੇ ਜੋ ਸ਼ਬਦ ਸ੍ਵਰ (vowel) ਵਿਚ ਖ਼ਤਮ ਹੋ ਰਹੇ ਹਨ ਉਨ੍ਹਾਂ ਪਿੱਛੇ 를 ਲੱਗੇਗਾ।)

  1. ਮੈਂ ਇੱਕ ਕਿਤਾਬ ਖ਼ਰੀਦਣਾ ਚਾਹੁੰਦਾ ਹਾਂ। 책 = ਕਿਤਾਬ
  2. ਮੈਂ ਇੱਕ ਕੁਰਸੀ ਖ਼ਰੀਦਣਾ ਚਾਹੁੰਦਾ ਹਾਂ। 의사 = ਕੁਰਸੀ
  3. ਮੈਂ ਇੱਕ ਟੇਬਲ ਖ਼ਰੀਦਣਾ ਚਾਹੁੰਦਾ ਹਾਂ। 책상 = ਟੇਬਲ
  4. ਮੈਂ ਦੁੱਧ ਖ਼ਰੀਦਣਾ ਚਾਹੁੰਦਾ ਹਾਂ। 우유 = ਦੁੱਧ
  5. ਮੈਂ ਇੱਕ ਫਾਊਨਟੇਨ ਪੈੱਨ ਖ਼ਰੀਦਣਾ ਚਾਹੁੰਦਾ ਹਾਂ। 만년필 = ਸ਼ਿਆਹੀ ਵਾਲਾ ਪੈੱਨ, ਫਾਊਨਟੇਨ ਪੈੱਨ

No comments:

Post a Comment