ਫਰਜ਼ ਕਰੋ ਜੇ ਅਸੀ ਅੰਗ੍ਰੇਜ਼ਾਂ ਦੇ ਨਹੀ ਬਲਕਿ ਫਰਾਂਸੀਸੀਆਂ ਦੇ ਗੁਲਾਮ ਹੁੰਦੇ ? ਇਹ ਸਿਰਫ ਖਿਆਲੀ ਪੁਲਾਵ ਨਹੀ । ਇਤਿਹਾਸ ਦੇ ਕਿਸੀ ਵੀ ਸਟੂਡੈਂਟ ਨੂੰ ਇਹ ਗਲ ਪਤਾ ਹੋਵੇਗੀ ਕਿ ਜੇ ਬਰਤਾਨੀਆ ਅਤੇ ਫਰਾਂਸ ਦੀ ਦੱਖਣੀ ਭਾਰਤ ਵਿਚ ਹੋਈਆਂ ਲੜਾਈਆਂ ਵਿਚ ਅੰਗ੍ਰੇਜ਼ ਨਾ ਜਿੱਤਦੇ ਤਾਂ ਅਸੀ ਫਰਾਂਸੀਸੀਆਂ ਦੇ ਗੁਲਾਮ ਹੋਣਾ ਸੀ । ਫਰਾਂਸ ਹੇਠ ਵੀ ਹਾਲਾਤ ਉਨ੍ਹੇ ਹੀ ਮਾੜੇ ਹੋਣੇ ਸਨ ਜਿਨ੍ਹੇ ਅੰਗ੍ਰੇਜ਼ਾਂ ਹੇਠਾਂ ਸਨ । ਫਰਕ ਸਿਰਫ ਇਨ੍ਹਾਂ ਹੋਣਾ ਸੀ ਕਿ ਅਸੀ ਕਿਸੇ ਹੋਰ ਤਰ੍ਹਾਂ ਦੀ ਗੁਲਾਮੀ ਝੱਲ਼ਣੀ ਸੀ ।
ਇਸ ਦਾ ਇੱਕ ਅਸਰ ਸਾਡੀ ਭਾਸ਼ਾ 'ਤੇ ਵੀ ਹੋਣਾ ਸੀ । ਪੰਜਾਬੀ ਨੂੰ ਲਾਤਿਨੀ ਅੱਖਰਾ ਵਿਚ ਲਿੱਖਣ ਲਈ ਅੰਗ੍ਰੇਜ਼ੀ ਦੀ ਥਾਂ ਫਰਾਂਸੀਸੀ ਲਿਪੀ ਦੀ ਵਰਤੋਂ ਹੋਣੀ ਸੀ । ਜੇ ਕਰ ਅਜਿਹਾ ਹੁੰਦਾ ਤਾਂ ਅਸੀ SMSes ਵਿਚ ਪੰਜਾਬੀ ਨੂੰ ਕੁਝ ਇਸ ਤਰ੍ਹਾਂ ਲਿੱਖ ਰਹੇ ਹੁੰਦੇਃ
O yâre djaldî-djaldî pahountche. Ithé tân pangâ î pæ géyâ è. Call tân ousné mænou coudje nahî quehâ sî parre adjdje lagdâ è que ô mænou tchhorhegâ nahî.
ਨਾ ਕਿ ਇਸ ਤਰ੍ਹਾਂਃ
O yaar jaldi-jaldi pahunch. Ithe taan panga i pai geyaa e. Kal taan usne mainu kuj nahi keha si par ajj lagda he ki o mainu chhorega nahi.