Showing posts with label ਪੰਜਾਬੀ. Show all posts
Showing posts with label ਪੰਜਾਬੀ. Show all posts

Sunday, 2 December 2018

ਲਗਦਾ ਹੈ ਕਿ 2018 ਵਿਚ 33 ਨੰਬਰ ਆ ਗਏ

ਅੱਜ ਦਸੰਬਰ ਦਾ ਦੂਜਾ ਦਿਨ ਹੈ। ਗਿਆਰਾਂ ਮਹੀਨੇ ਮੈਂ ਇਸ ਬਲਾੱਗ 'ਤੇ ਕੁਝ ਨਹੀ ਲਿਖਿਆ ਜੋ ਇੱਕ ਸ਼ਰਮਿੰਦਗੀ ਦੀ ਗਲ ਹੈ। ਵਜ੍ਹਾਵਾਂ ਉਹੀ ਪੁਰਾਣੀਆ ਹਨ: ਆਲਸਪੁਣਾ ਅਤੇ ਆਪਣੇ ਟਿੱਚਿਆਂ ਨੂੰ ਪੂਰਾ ਨਾ ਕਰਨ ਦਾ ਦੁੱਖ। ਹਾਲ ਵਿਚ ਹੀ ਦਾਸਤੋਵਸਕੀ ਦਾ ਨਾਵਲ ਬਰਦਰਜ਼ ਕਾਰਾਮਾਜੋਵ ਖਤਮ ਕਰਨ ਤੋਂ ਬਾਅਦ ਥੋੜ੍ਹਾ ਹੌਂਸਲਾ ਹੋਇਆ ਹੈ। ਹੁਣ ਲਗ ਰਿਹਾ ਹੈ ਕਿ 2018 ਪਿਛਲੇ ਵਰ੍ਹਿਆਂ ਨਾਲੋ ਘੱਟ ਖਰਾਬ ਸੀ।

ਰੂਸ ਵਿਚ ਮਾਈਕ ਦੇ ਨਾਲ (В России с Майком)
Аэропорт в Новосибирске. С Майком.

ਜਨਵਰੀ ਵਿਚ ਮੈਂ ਆਪਣੀ ਕੰਪਨੀ ਬਦਲ ਲਈ, ਅਪ੍ਰੈਲ ਵਿਚ ਤਾਇਕਵਾਨਡੋ ਦੀਆਂ ਕਲਾਸਾਂ ਜੁਆਇਨ ਕਰ ਲਈਆਂ, ਜੁਲਾਈ ਵਿਚ 14 ਦਿਨਾਂ ਲਈ ਰੂਸ ਗਿਆ ਅਤੇ ਨਵੰਬਰ ਵਿਚ ਬਰਦਰਜ਼ ਕਾਰਾਮਾਜੋਵ ਖਤਮ ਕੀਤਾ। ਅੱਜ ਦਾਨੀਇਲ ਗਰਾਨਿਨ (Даниил Гранин) ਦਾ ਆਖਰੀ ਇੰਟਰਵਿਊ ਸੁਣ ਅਤੇ ਪੜ੍ਹ ਰਿਹਾ ਹਾਂ। ਭਾਵੇਂ ਮੁਸ਼ਕਲ ਨਾਲ ਹੀ ਸਹੀ, ਥੋੜ੍ਹੀ ਬਹੁਤ ਰੂਸੀ ਸਮਝ ਆਉਣ ਲਗ ਪਈ ਹੈ। ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀ ਕਿ 2018 ਵਿਚ ਮੈਂ ਉਹ ਸਬ ਕੀਤਾ ਜੋ ਸੋਚ ਕੇ ਬੈਠਾ ਸੀ।

С Анной в Новосибирске. Четан и Анна в России.
Спящая красавица. В новосибирском театре с Анной.

ਆਲਸ, ਮੋਬਾਈਲ ਯੂਜ਼ ਕਰਨ ਦੀ ਆਦਤ, ਅਤੇ ਆਫਿਸ ਦੀਆਂ ਰੋਜ਼ਮਰ੍ਹਾਂ ਦੀਆਂ ਪਾਰਟੀਆਂ ਵਿਚ ਮੈਂ ਕਾਫ਼ੀ ਵਕਤ ਜ਼ਾਇਆ ਕਰ ਚੁੱਕਾ ਹਾਂ। ਇਨ੍ਹਾਂ ਆਦਤਾਂ ਨੂੰ ਮੈਂ ਕਾਬੂ ਵਿਚ ਰੱਖਣਾ ਚਾਹੁੰਦਾਂ ਹਾਂ। ਇਸ ਲਈ ਸੋਚਿਆ ਹੈ ਕਿ ਦੰਸਬਰ ਵਿਚ ਕੁਝ ਗੋਲਸ ਰੱਖਾਂ ਅਤੇ ਉਨ੍ਹਾਂ ਨੂੰ ਪੂਰਾ ਕਰਾਂ।

ਇਸ ਮਹੀਨੇ ਦਾ ਸਬ ਤੋਂ ਜ਼ਰੂਰੀ ਗੋਲ ਹੈ MadCap Flare ਸਿਖਣਾ ਸ਼ੁਰੂ ਕਰਨਾ। ਹੁਣੇ-ਹੁਣੇ ਮੈਂ ਇੱਕ ਨਵੀ ਟੀਮ ਵਿਚ ਕੰਮ ਕਰਨਾ ਸ਼ੁਰੂ ਕੀਤਾ ਹੈ ਅਤੇ ਉਹ ਟੀਮ ਆਪਣੀ ਟੈਕਨੀਕਲ ਡਾਕੂਮੈਂਟੇਸ਼ਨ MadCap Flare ਵਿਚ ਕਰਦੀ ਹੈ। ਬਿਨ੍ਹਾਂ MadCap Flare ਦੇ ਇਸ ਟੀਮ ਵਿਚ ਰਹਿਣਾ ਮੁਸ਼ਕਲ ਹੈ। ਇਹ ਇੱਕ ਚੰਗਾ ਮੌਕਾ ਹੀ ਅਤੇ ਇਸ ਲਈ ਮੈਂ ਖੁਸ਼ ਹਾਂ।

ਕੰਮ ਤੋਂ ਇਲਾਵਾ ਮੇਰੋ ਹੋਰ ਗੋਲ ਰਹਿਣਗੇ:
  1. ਤਾਇਕਵਾਨਡੋ ਦੀਆਂ ਘੱਟੋ-ਘੱਟ 16 ਕਲਾਸਾਂ ਲਗਾਉਣੀਆਂ
  2. MIT OCW 'ਤੇ ਪਏ ਹਰਬ ਗ੍ਰੋਸ (Herb Gross) ਦੇ ਕੋਰਸ Calculus Revisited ਦਾ ਪਹਿਲਾਂ ਭਾਗ Sets, Functions, and Limits ਖਤਮ ਕਰਨਾ
  3. NCERT ਦੀ 11ਵੀਂ ਦੀ ਮੈਥ ਦੀ ਕਿਤਾਬ ਦੇ ਪਹਿਲੇ ਚਾਰ ਚੈਪਟਰ ਪੜ੍ਹਨੇ
  4. ਚਾਰਲਸ ਪਿਟਸਜ਼ੋਲਡ (Charles Petzold) ਦੀ ਕਿਤਾਬ Code ਅਤੇ ਨਿਕੋਲਾਈ ਗੋਗੋਲ (Николай Гогол) ਦਾ ਨਾਵਲ ਮੁਰਦਾ ਰੂਹਾਂ ਪੜ੍ਹਨੇ
  5. ਹਰ ਰੋਜ਼ ਰੂਸੀ ਪੜ੍ਹਨੀ 
ਹੁਣ ਦੰਸਬਰ ਦੇ ਆਖਿਰੀ ਹਫ਼ਤੇ ਜਾਇਜ਼ਾ ਲਵਾਂਗਾ ਕਿ ਇਹ ਪਲਾਨ ਕਿਨ੍ਹਾਂ ਕੁ ਸਫਲ ਹੋਇਆ।

Saturday, 11 April 2015

ਚੀਨੀ ਗਰਾਮਰ 没有 (méi yǒu) = ਨਹੀ ਹੈ

有 (yǒu) ਆਮ ਕਿਰਿਆਵਾਂ (verbs) ਨਾਲੋਂ ਵੱਖਰੇ ਤਰੀਕੇ ਨਾਲ ਨਕਾਰੀ ਜਾਂਦੀ ਹੈ। 不 (bù) ਦੀ ਥਾਂ 有 (yǒu) ਤੋਂ ਪਹਿਲਾਂ 没 (méi) ਆਉਂਦਾ ਹੈ। 
 

ਵਾਕ ਦੀ ਬਣਾਵਟ

ਤਕਰੀਬਨ ਸਾਰੀਆਂ ਕਿਰਿਆਵਾਂ 不 (bù) ਨਾਲ ਨਕਾਰੀਆਂ ਜਾ ਸਕਦੀਆਂ ਹਨ। 有 (yǒu) ਗੈਰ-ਮਾਮੂਲੀ ਹੈ ਅਤੇ ਇਸ ਲਈ ਇਸ ਨੂੰ 没 (méi) ਨਾਲ ਨਕਾਰਿਆ ਜਾਦਾਂ ਹੈ। 
 
ਕਰਤਾ (subject) + 没 + 有 + ਕਰਮ (object) 
 
我没有工作。
ਮੇਰੇ ਕੋਲ ਕੰਮ ਨਹੀ ਹੈ।
我没有朋友。
ਮੇਰਾ ਕੋਈ ਦੋਸਤ ਨਹੀ ਹੈ।
我没有钱。
ਮੇਰੇ ਕੋਲ ਪੈਸੇ ਨਹੀ ਹਨ।
我现在没有时间。
ਮੇਰੇ ਕੋਲ ਟਾਇਮ ਨਹੀ ਹੈ।
我没有电脑。
ਮੇਰੇ ਕੋਲ ਕੰਪਿਊਟਰ ਨਹੀ ਹੈ।
我没有手机。
ਮੇਰੇ ਕੋਲ ਫੋਨ ਨਹੀ ਹੈ।
我没有房子。
ਮੇਰੇ ਕੋਲ ਘਰ ਨਹੀ ਹੈ।
我没有车。
ਮੇਰੇ ਕੋਲ ਕਾਰ ਨਹੀ ਹੈ।
我没有女朋友。
ਮੇਰੀ ਕੋਈ ਸਹੇਲੀ ਨਹੀ ਹੈ।
他没有钱。
ਉਸ ਕੋਲ ਪੈਸੇ ਨਹੀ ਹਨ।
爸爸没有手机。
ਪਾਪਾ ਕੋਲ ਫੋਨ ਨਹੀ ਹੈ।
我没有狗。
ਮੇਰੇ ਕੋਨ ਕੁੱਤਾ ਨਹੀ ਹੈ।
在上海,我没有朋友。
ਸ਼ੰਘਾਈ ਵਿਚ ਮੇਰਾ ਕੋਈ ਦੋਸਤ ਨਹੀ ਹੈ।
这个星期 ,我没有时间。
ਇਸ ਹਫ਼ਤੇ ਮੇਰੇ ਕੋਲ ਟਾਈਮ ਨਹੀ ਹੈ।
我们没有房子。
ਸਾਡੇ ਕੋਲ ਘਰ ਨਹੀ ਹੈ।
我太太现在没有工作。
ਅੱਜਕਲ੍ਹ ਮੇਰੀ ਜਨਾਨੀ ਵਿਹਲੀ ਹੈ।
我们没有孩子。
ਸਾਡਾ ਕੋਈ ਬੱਚਾ ਨਹੀ ਹੈ।
我没有房子,没有车,也没有女朋友。
ਮੇਰੇ ਕੋਲ ਘਰ, ਕਾਰ, ਅਤੇ ਗਰਲਫ੍ਰੈਂਡ ਨਹੀ ਹਨ।
我们公司没有电脑。
ਸਾਡੇ ਦਫ਼ਤਰ ਵਿਚ ਕੰਪਿਊਟਰ ਨਹੀ ਹੈ।

ਕਈ ਵਾਰ 没有 (méi yǒu) ਦੀ ਥਾਂ 没 (méi) ਇਕੱਲਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।  我没有工作。
ਅਤੇ 我没工作。 ਦੋਵਾਂ ਦਾ ਮਤਲਬ "ਮੇਰੇ ਕੋਲ ਕੰਮ ਨਹੀ ਹੈ।" ਹੈ। 

===ਇਹ http://resources.allsetlearning.com/chinese/grammar/ASGPNV3Q ਦਾ ਤਰਜੁਮਾ ਹੈ।


Sunday, 6 April 2014

펀자브어 한국어 대화 (ਕੋਰੀਆਈ ਪੰਜਾਬੀ ਗੱਲਬਾਤ)

ਸਤਿ ਸ੍ਰੀ ਆਕਾਲ। ਤੁਹਾਡੇ ਹਾਲ-ਚਾਲ ਕਿਸ ਤਰ੍ਹਾਂ ਹਨ?
안녕하습니까? 어떻게 잘 지내십니까?

ਸਤਿ ਸ੍ਰੀ ਆਕਾਲ। ਬਸ ਤੁਹਾਡੀ ਕਿਰਪਾ ਹੈ।
안녕하습니다. 덕분에 잘 지냅니다.

ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ।
반갑십니다.

ਮੈਂ ਕਿਮ ਸੋਲ ਸੁ ਹਾਂ।
김설수입니다.

ਮੈਂ ਸ਼ੇਰ ਸਿੰਘ ਹਾਂ।
셀르싱입니다.

ਮੈਂ ਦੱਖਣੀ ਕੋਰੀਆਈ ਹਾਂ।
한국인입니다.

ਮੈਂ ਭਾਰਤੀ ਹਾਂ।
인도인입니다.

ਭਾਰਤ ਤੋਂ ਦੱਖਣੀ ਕੋਰੀਆ ਕਿਵੇਂ ਜਾ ਸਕਦੇ ਹਾਂ?
인도에서 한국까지 어떻게 갑니까?

ਜਹਾਜ ਦੇ ਜ਼ਰੀਯੇ।
비행기 타고 갑니다.

Tuesday, 2 October 2012

How to type Punjabi on Fedora (Linux)?

Here is my guide in nine simple steps:

(1) Open Terminal

(2) Login as root

su

(3) iBus is an input system. It comes along with your Fedora. Our task is to add a Punjabi input method to this framework (iBus). You can do this through the following command: 

yum install ibus-m17n.i686

(4) It will ask for confirmation. Press 

y

Let it proceed and in under a minute you will see this message pop up in your terminal:



Congratulations! You have installed a Punjabi Input System on your Fedora. Our next task is to activate it. But before that do exit ENTER and exit ENTER to logout and get out of the terminal.

(5)  Activating iBus

Here's how you can do activate iBus: 

System Manager 
                     →Input Method Selector 
→iBus

(6) Logout and login again.

(7) You will notice on your screen. Click on it. 

(8) Then: 

Preferences 
  →Input Method 
                    →Show All Input Methods 
        →Panjabi; Punjabi 
     →inscript (m17n) 
→Add 
   →Close

It would look something like this: 






(9)  You are done! Press CTRL+SPACE to toggle between Punjabi and English.

ਫੇਦੋਰਾ (ਲੀਨਕਸ) 'ਤੇ ਪੰਜਾਬੀ ਕਿੰਝ ਟਾਇਪ ਕਰੀਏ?

ਤੁਸੀ ਫੇਦੋਰਾ (ਲੀਨਕਸ) 'ਤੇ ਪੰਜਾਬੀ ਇਨ੍ਹਾਂ 9 ਆਸਾਨ ਕਦਮਾਂ ਤੋਂ ਬਾਅਦ ਟਾਇਪ ਕਰ ਸਕਦੇ ਹੋ:

(1) ਟਰਮੀਨਲ ਓਪਨ ਕਰੋ।
(2) ਰੂਟ ਬਣਨ ਲਈ ਇਹ ਕਮਾਂਡ ਦੇਵੋ:

su

(3) iBus ਇੱਕ ਇਨਪੁਟ ਸਿਸਟਮ ਹੈ। ਇਹ ਤੁਹਾਡੇ ਫੇਦੋਰਾ ਦੇ ਨਾਲ ਹੀ ਆਉਂਦਾ ਹੈ। ਸਾਡਾ ਮਕਸਦ ਹੈ ਇਸ ਢਾਂਚੇ (iBus) ਵਿਚ ਪੰਜਾਬੀ  ਇਨਪੁਟ ਸਿਸਟਮ ਜੋੜਨਾ। ਇਸ ਕੰਮ ਨੂੰ ਹੇਠ ਲਿਖੀ ਕਮਾਂਡ ਦੇ ਜ਼ਰੀਏ ਅੰਜਾਮ ਦਿੱਤਾ ਜਾ ਸਕਦਾ ਹੈ।


yum install ibus-m17n.i686


(4) ਇਹ ਤੁਹਾਡੀ ਮਨਜ਼ੂਰੀ ਮੰਗੇਗਾ। y  ਦਬਾਓ।

ਲਗਭਗ ਇੱਕ ਮਿੰਟ ਤਕ ਇਸਨੂੰ ਚੱਲਣ ਦੇਵੋ। ਖਤਮ ਹੋਣ 'ਤੇ ਇਹ ਕੁਝ ਇਸ ਤਰ੍ਹਾਂ ਦਾ ਨਜ਼ਰ ਆਵੇਗਾ।



ਮੁਬਾਰਕਾਂ! ਤੁਸੀ ਫੇਦੋਰਾ 'ਤੇ  ਪੰਜਾਬੀ  ਇਨਪੁਟ ਸਿਸਟਮ ਇੰਸਟਾਲ ਕਰ ਲਿਆ ਹੈ। ਸਾਡਾ ਅੱਗਲਾ ਮਕਸਦ ਹੈ ਇਸ ਨੂੰ ਐਕਟੀਵੇਟ ਕਰਨਾ। ਪਰ ਉਸ ਤੋਂ ਪਹਿਲਾਂ ਲਾਗਆਉਟ ਕਰਨ ਲਈ ਅਤੇ ਟਰਮੀਨਲ ਤੋਂ ਬਾਹਰ ਆਉਣ ਲਈ  exit ENTER ਅਤੇ exit ENTER ਦਬਾਓ।

(5) ibus ਐਕਟੀਵੇਟ ਕਰਨਾ।

iBus ਐਕਟੀਵੇਟ ਕਰਨ ਦਾ ਇਹ ਤਰੀਕਾ ਹੈ:



System Manager  (ਸਿਸਟਮ ਮੈਨੇਜਰ)

                           →Input Method Selector (ਇਨਪੁਟ ਮੈਥਡ ਚੁਣਨ ਵਾਲਾ)
 →iBus (ਆਈ ਬਸ)



(6) ਲਾਗਆਉਟ ਕਰੋ, ਅਤੇ ਫਿਰ ਤੋਂ ਲਾਗਇਨ ਕਰੋ।

(7) ਤੁਸੀ ਆਪਣੀ ਸਕਰੀਨ 'ਤੇ  ਵੇਖੋਗੇ।

(8) ਫਿਰ:



Preferences (ਤਰਜੀਹਾਂ)

  →Input Method (ਇਨਪੁਟ ਮੈਥਡ)
                    →Show All Input Methods (ਸਾਰੇ ਇਨਪੂਟ ਮੈਥਡ ਵਿਖਾਓ) 
        →Panjabi; Punjabi  (ਪੰਜਾਬੀ)
     →inscript (m17n) 
→Add (ਜੋੜੋ)
   →Close (ਬੰਦ ਕਰੋ)


ਇਹ ਕੁਝ ਇਸ ਤਰ੍ਹਾਂ ਦਾ ਵਿਖੇਗਾ।




(9) ਕੰਮ ਖਤਮ ਹੋ ਗਿਆ ਹੈ। ਆਪਣੇ ਕੀ-ਬੋਰਡ ਨੂੰ ਅੰਗ੍ਰੇਜ਼ੀ ਤੋਂ ਪੰਜਾਬੀ (ਅਤੇ ਦੁਬਾਰਾ ਪੰਜਾਬੀ ਤੋਂ ਅੰਗ੍ਰੇਜ਼ੀ) ਵਿਚ ਬਦਲਣ ਲਈ CTRL+SPACE ਦਬਾਓ।