ਸ਼ੈਲ (Shell) ਕੰਪਿਊਟਰ ਦੇ ਆਪਰੇਟਿੰਗ ਸਿਸਟਮ ਨਾਲ ਗੱਲ ਕਰਨ ਦਾ ਇੱਕ ਤਰੀਕਾ ਹੈ, ਖਾਸ ਕਰਕੇ Linux ਅਤੇ UNIX ਸਿਸਟਮਾਂ ਵਿਚ।
ਫਰਜ਼ ਕਰਦੇ ਹਾਂ ਕਿ ਸਾਨੂੰ ਫਾਇਰਫਾਕਸ (Firefox) ਵੈਬ ਬ੍ਰਾਊਜ਼ਰ ਦੀ ਜ਼ਰੂਰਤ ਹੈ।
ਇਹ ਬ੍ਰਾਊਜ਼ਰ ਹੋਰਨਾਂ ਪ੍ਰੋਗਾਮਾ
ਦੀ ਤਰ੍ਹਾ ਕੰਪਿਊਟਰ ਦੀ ਹਾਰਡ-ਡਰਾਈਵ
ਉੱਤੇ ਰਹਿੰਦਾ ਹੈ। ਇਸ ਪ੍ਰੋਗਾਮ
ਨੂੰ ਵਰਤਣ ਲਈ ਸਾਨੂੰ ਕਿਸੇ ਤਰੀਕੇ
ਆਪਰੇਟਿੰਗ ਸਿਸਟਮ ਨੂੰ ਦੱਸਣਾ ਪੈਂਦਾ ਹੈ
ਕਿ ਉਹ ਫਾਇਰਫਾਕਸ ਨੂੰ ਲਾਂਚ ਕਰੇ।
ਇਸ ਦੇ ਦੋ ਤਰੀਕੇ ਹਨ।
- GUI
- ਸ਼ੈਲ
GUI
GUI, ਜਿਸ ਨੂੰ ਗੁਈ ਬੋਲਦੇ ਹਾਂ ਅਤੇ ਜਿਸਦੀ ਫੁਲ-ਫਾਰਮ ਗਰਾਫਿਕਲ ਯੂਜ਼ਰ ਇਨਟਰਫੇਸ (Graphical User Interface) ਹੁੰਦੀ ਹੈ, ਦੇ ਜ਼ਰੀਏ ਅਸੀ ਸਟਾਰਟ ਮੀਨੂ ਉੱਤੇ ਜਾ ਕੇ
ਫਾਇਰਫਾਕਸ ਉੱਤੇ ਕਲਿਕ ਕਰਦੇ ਹਾਂ
ਅਤੇ ਇਹ ਚਲ ਪੈਂਦਾ ਹੈ।
ਇਹ ਤਰੀਕਾ ਤਕਰੀਬਨ ਸਾਨੂੰ ਸਾਰਿਆਂ ਨੂੰ ਪਤਾ ਹੈ।
ਸ਼ੈਲ
ਸ਼ੈਲ
ਆਪਰੇਟਿੰਗ ਸਿਸਟਮ ਨਾਲ ਗੱਲ ਕਰਨ
ਦਾ ਇੱਕ ਮੁਤਬਾਦਲ (alternative) ਹੈ ਜੋ ਕਿ GUI
ਤੋਂ
ਜ਼ਿਆਦਾ ਪਾਵਰਫੁਲ ਹੈ। ਪਹਿਲਾਂ
ਅਸੀ ਸ਼ੈਲ ਦੇ ਜ਼ਰੀਏ ਫਾਇਰਫਾਕਸ
ਖੋਲਦੇ ਹਾਂ ਅਤੇ ਫਿਰ ਅਸੀ ਗੱਲ
ਕਰਾਂਗੇ ਕਿ ਸ਼ੈਲ ਪਾਵਰਫੁਲ ਕਿਉਂ
ਹੈ।
firefox ਟਾਈਪ ਕਰੋ ਅਤੇ ਇਹ ਖੁੱਲ ਜਾਵੇਗਾ।
ਸ਼ੈਲ ਪਾਵਰਫੁਲ ਕਿਉਂ ਹੈ?
ਹੁਣ
ਤੁਸੀ ਸੋਚ ਰਹੇ ਹੋਵੋਗੇ ਕਿ ਇਹਦੇ
ਵਿਚ ਕਿਹੜੀ ਵੱਡੀ ਗਲ ਹੈ। ਸ਼ੈਲ
ਤੋਂ ਫਾਇਰਫਾਕਸ ਖੋਲਣਾ ਤਾਂ ਆਸਾਨ
ਚੀਜ਼ ਨੂੰ ਮੁਸ਼ਕਲ ਬਣਾਉਣਾ ਹੈ। ਤੁਸੀ ਸਹੀ ਹੋ।
ਸਾਡੀ ਉਦਾਹਰਨ ਵਿਚ ਸ਼ੈਲ
GUI ਉੱਤੇ
ਕੋਈ ਖਾਸ ਅਡਵਾਨਟਿਜ ਨਹੀ ਦਿੰਦਾ।
ਲੇਕਿਨ ਹੋਰ ਕਈ ਕੰਪਿਊਟਰ ਪ੍ਰੋਸੇਸ
ਹਨ ਜਿੱਥੇ ਸ਼ੈਲ ਨਾ ਸਿਰਫ਼ GUI
ਤੋਂ
ਵੱਧ ਕੁਸ਼ਲ (efficient) ਹੈ ਸਗੋਂ ਜ਼ਰੂਰੀ
ਵੀ ਹੈ।
ਮੰਨ ਲਵੋ ਕਿ ਤੁਸੀ 1,000
PDF ਫਾਈਲਾਂ
ਇੱਕ ਡਾਇਰੈਕਟਰੀ (ਫੋਲਡਰ)
ਤੋਂ
ਦੂਜੀ ਡਾਇਰੈਕਟਰੀ ਵਿਚ ਟ੍ਰਾਂਸਫਰ
ਕਰਨੀਆਂ ਹਨ। ਇਹ ਵੀ ਮੰਨ ਲਵੋ ਕਿ ਪਹਿਲੀ ਡਾਇਰੈਕਟਰੀ
ਦਾ ਨਾਂ ~/Desktop
ਅਤੇ
ਦੂਜੀ ਦਾ ਨਾਂ ~/Documents
ਹੈ।
ਹੁਣ ਇਹ ਸੋਚੋ ਕਿ ਕੀ ਹੋਵੇਗਾ ਜੇ ~/Desktop
ਦੀਆਂ
ਕੁਝ ਫਾਈਲਾਂ ~/Documents
ਵਿਚ ਪਹਿਲਾਂ ਤੋਂ ਹੀ ਹੋਣ ਅਤੇ ~/Desktop 'ਤੇ PDF
ਫਾਈਲਾਂ
ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ
ਦੀਆਂ ਫਾਈਲਾਂ ਹੋਣ। GUI
ਨਾਲ
ਇਨ੍ਹਾਂ ਨੂੰ ਕਾਪੀ ਕਰਨਾ
ਮੁਸ਼ਕਿਲ ਹੈ। ਲੇਕਿਨ ਸ਼ੈਲ ਦੀ ਸਿਰਫ
ਇੱਕ ਕਮਾਂਡ ਕਾਫ਼ੀ ਹੈ।
cp -u ~/Desktop/*pdf ~/Documents
ਇਹ ਕਿੰਝ ਹੋਇਆ?
ਇਸ
ਕਮਾਂਡ ਦੇ ਚਾਰ ਹਿੱਸੇ ਹਨ ਜਿਨ੍ਹਾਂ
ਨੇ ਕਾਪੀ ਕਰਨਾ ਮੁਮਕਿਨ ਬਣਾਇਆ। ਕਮਾਂਡ
ਦਾ ਢਾਂਚਾ ਵੇਖਣ ਨਾਲ ਸਾਨੂੰ ਇਹ
ਸਮਝ ਆ ਜਾਵੇਗਾ ਕਿ ਇਹ ਚਮਤਕਾਰ ਕਿਵੇਂ ਹੋਇਆ।
ਕਮਾਂਡ ਦਾ ਢਾਂਚਾ
(ਕਮਾਂਡ
ਦਾ ਨਾਂ)
(ਕੰਡਿਸ਼ਨ) (ਇੱਥੋਂ ਕਾਪੀ ਕਰੋ) (ਇੱਥੇ ਕਾਪੀ ਕਰੋ)
ਕਮਾਂਡ ਦਾ ਨਾਂ (cp) - ਕਾਪੀ
ਕਰੋ
ਕੰਡਿਸ਼ਨ (-u) - ਇਸ
ਨੂੰ ਫਲੈਗ ਕਹਿੰਦੇ ਹਨ। ਇਸ ਦਾ
ਮਤਲਬ ਹੈ ਕਿ ਜੇ ਕੋਈ ਫਾਇਲ ~/Documents
ਵਿਚ
ਪਹਿਲਾਂ ਤੋਂ ਹੀ ਹੋਵੇ ਤਾਂ ਉਸ ਨੂੰ
ਕਾਪੀ ਨਾ ਕਰੋ।
ਇੱਥੋਂ ਕਾਪੀ ਕਰੋ ~Desktop/*pdf 'ਤੇ
ਪਈ ਹਰ ਫਾਈਲ ਕਾਪੀ ਕਰੋ ਜਿਸਦਾ ਨਾਂ
pdf ਵਿਚ
ਖਤਮ ਹੁੰਦਾ ਹੈ। *
ਦਾ
ਮਤਲਬ ਆਪਰੇਟਿੰਗ ਸਿਸਟਮ ਨੂੰ ਇਹ
ਦੱਸਣਾ ਹੈ ਕਿ ਉਹ ਇਸ ਗਲ ਵਲ ਧਿਆਨ
ਨਾ ਦੇਵੇ ਕਿ pdf
ਤੋਂ
ਪਹਿਲਾਂ ਕੀ ਲਿੱਖਿਆ ਹੋਇਆ ਹੈ।
ਇੱਥੇ ਕਾਪੀ ਕਰੋ ~/Documents
ਖੁਦਾ ਹਾਫ਼ਿਜ਼।