Sunday, 20 November 2016

ਸ਼ੈਲ ਕੀ ਹੈ?

ਸ਼ੈਲ (Shell) ਕੰਪਿਊਟਰ ਦੇ ਆਪਰੇਟਿੰਗ ਸਿਸਟਮ ਨਾਲ ਗੱਲ ਕਰਨ ਦਾ ਇੱਕ ਤਰੀਕਾ ਹੈ, ਖਾਸ ਕਰਕੇ Linux ਅਤੇ UNIX ਸਿਸਟਮਾਂ ਵਿਚ।  

ਫਰਜ਼ ਕਰਦੇ ਹਾਂ ਕਿ ਸਾਨੂੰ ਫਾਇਰਫਾਕਸ (Firefox) ਵੈਬ ਬ੍ਰਾਊਜ਼ਰ ਦੀ ਜ਼ਰੂਰਤ ਹੈ। ਇਹ ਬ੍ਰਾਊਜ਼ਰ ਹੋਰਨਾਂ ਪ੍ਰੋਗਾਮਾ ਦੀ ਤਰ੍ਹਾ ਕੰਪਿਊਟਰ ਦੀ ਹਾਰਡ-ਡਰਾਈਵ ਉੱਤੇ ਰਹਿੰਦਾ ਹੈ। ਇਸ ਪ੍ਰੋਗਾਮ ਨੂੰ ਵਰਤਣ ਲਈ ਸਾਨੂੰ ਕਿਸੇ ਤਰੀਕੇ ਆਪਰੇਟਿੰਗ ਸਿਸਟਮ ਨੂੰ ਦੱਸਣਾ ਪੈਂਦਾ ਹੈ ਕਿ ਉਹ ਫਾਇਰਫਾਕਸ ਨੂੰ ਲਾਂਚ ਕਰੇ। ਇਸ ਦੇ ਦੋ ਤਰੀਕੇ ਹਨ।

  1. GUI
  2. ਸ਼ੈਲ

GUI


GUI, ਜਿਸ ਨੂੰ ਗੁਈ ਬੋਲਦੇ ਹਾਂ ਅਤੇ ਜਿਸਦੀ ਫੁਲ-ਫਾਰਮ ਗਰਾਫਿਕਲ ਯੂਜ਼ਰ ਇਨਟਰਫੇਸ (Graphical User Interface) ਹੁੰਦੀ ਹੈ, ਦੇ ਜ਼ਰੀਏ ਅਸੀ ਸਟਾਰਟ ਮੀਨੂ ਉੱਤੇ ਜਾ ਕੇ ਫਾਇਰਫਾਕਸ ਉੱਤੇ ਕਲਿਕ ਕਰਦੇ ਹਾਂ ਅਤੇ ਇਹ ਚਲ ਪੈਂਦਾ ਹੈ।
ਇਹ ਤਰੀਕਾ ਤਕਰੀਬਨ ਸਾਨੂੰ ਸਾਰਿਆਂ ਨੂੰ ਪਤਾ ਹੈ।

ਸ਼ੈਲ


ਸ਼ੈਲ ਆਪਰੇਟਿੰਗ ਸਿਸਟਮ ਨਾਲ ਗੱਲ ਕਰਨ ਦਾ ਇੱਕ ਮੁਤਬਾਦਲ (alternative) ਹੈ ਜੋ ਕਿ GUI ਤੋਂ ਜ਼ਿਆਦਾ ਪਾਵਰਫੁਲ ਹੈ। ਪਹਿਲਾਂ ਅਸੀ ਸ਼ੈਲ ਦੇ ਜ਼ਰੀਏ ਫਾਇਰਫਾਕਸ ਖੋਲਦੇ ਹਾਂ ਅਤੇ ਫਿਰ ਅਸੀ ਗੱਲ ਕਰਾਂਗੇ ਕਿ ਸ਼ੈਲ ਪਾਵਰਫੁਲ ਕਿਉਂ ਹੈ।firefox ਟਾਈਪ ਕਰੋ ਅਤੇ ਇਹ ਖੁੱਲ ਜਾਵੇਗਾ।

ਸ਼ੈਲ ਪਾਵਰਫੁਲ ਕਿਉਂ ਹੈ?


ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਇਹਦੇ ਵਿਚ ਕਿਹੜੀ ਵੱਡੀ ਗਲ ਹੈ। ਸ਼ੈਲ ਤੋਂ ਫਾਇਰਫਾਕਸ ਖੋਲਣਾ ਤਾਂ ਆਸਾਨ ਚੀਜ਼ ਨੂੰ ਮੁਸ਼ਕਲ ਬਣਾਉਣਾ ਹੈ। ਤੁਸੀ ਸਹੀ ਹੋ। 

ਸਾਡੀ ਉਦਾਹਰਨ ਵਿਚ ਸ਼ੈਲ GUI ਉੱਤੇ ਕੋਈ ਖਾਸ ਅਡਵਾਨਟਿਜ ਨਹੀ ਦਿੰਦਾ। ਲੇਕਿਨ ਹੋਰ ਕਈ ਕੰਪਿਊਟਰ ਪ੍ਰੋਸੇਸ ਹਨ ਜਿੱਥੇ ਸ਼ੈਲ ਨਾ ਸਿਰਫ਼ GUI ਤੋਂ ਵੱਧ ਕੁਸ਼ਲ (efficient) ਹੈ ਸਗੋਂ ਜ਼ਰੂਰੀ ਵੀ ਹੈ।

ਮੰਨ ਲਵੋ ਕਿ ਤੁਸੀ 1,000 PDF ਫਾਈਲਾਂ ਇੱਕ ਡਾਇਰੈਕਟਰੀ (ਫੋਲਡਰ) ਤੋਂ ਦੂਜੀ ਡਾਇਰੈਕਟਰੀ ਵਿਚ ਟ੍ਰਾਂਸਫਰ ਕਰਨੀਆਂ ਹਨ। ਇਹ ਵੀ ਮੰਨ ਲਵੋ ਕਿ ਪਹਿਲੀ ਡਾਇਰੈਕਟਰੀ ਦਾ ਨਾਂ ~/Desktop ਅਤੇ ਦੂਜੀ ਦਾ ਨਾਂ ~/Documents ਹੈ। 

ਹੁਣ ਇਹ ਸੋਚੋ ਕਿ ਕੀ ਹੋਵੇਗਾ ਜੇ ~/Desktop ਦੀਆਂ ਕੁਝ ਫਾਈਲਾਂ ~/Documents ਵਿਚ ਪਹਿਲਾਂ ਤੋਂ ਹੀ ਹੋਣ ਅਤੇ ~/Desktop 'ਤੇ PDF ਫਾਈਲਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਫਾਈਲਾਂ ਹੋਣ। GUI ਨਾਲ ਇਨ੍ਹਾਂ ਨੂੰ ਕਾਪੀ ਕਰਨਾ ਮੁਸ਼ਕਿਲ ਹੈ। ਲੇਕਿਨ ਸ਼ੈਲ ਦੀ ਸਿਰਫ ਇੱਕ ਕਮਾਂਡ ਕਾਫ਼ੀ ਹੈ।

cp -u ~/Desktop/*pdf ~/Documents

ਸਿਰਫ਼ ਇੱਕ ਕਮਾਂਡ ਨਾਲ ਡੈਸਕਟਾਪ (~/Desktop) 'ਤੇ ਪਈਆਂ ਸਾਰੀਆਂ PDF ਫਾਈਲਾਂ ਡਾਕਯੂਮੈਂਟਸ (~/Documents) ਵਿਚ ਕਾਪੀ ਹੋ ਜਾਂਦੀਆ ਹਨ ਅਤੇ ਉਹ PDF ਫਾਈਲਾਂ ਜੋ ਪਹਿਲਾਂ ਤੋਂ ਹੀ ~/Documents ਵਿਚ ਹਨ ਕਾਪੀ ਨਹੀ ਹੁੰਦੀਆ।

ਇਹ ਕਿੰਝ ਹੋਇਆ?


ਇਸ ਕਮਾਂਡ ਦੇ ਚਾਰ ਹਿੱਸੇ ਹਨ ਜਿਨ੍ਹਾਂ ਨੇ ਕਾਪੀ ਕਰਨਾ ਮੁਮਕਿਨ ਬਣਾਇਆ ਕਮਾਂਡ ਦਾ ਢਾਂਚਾ ਵੇਖਣ ਨਾਲ ਸਾਨੂੰ ਇਹ ਸਮਝ ਆ ਜਾਵੇਗਾ ਕਿ ਇਹ ਚਮਤਕਾਰ ਕਿਵੇਂ ਹੋਇਆ


ਕਮਾਂਡ ਦਾ ਢਾਂਚਾ


(ਕਮਾਂਡ ਦਾ ਨਾਂ) (ਕੰਡਿਸ਼ਨ(ਇੱਥੋਂ ਕਾਪੀ ਕਰੋ) (ਇੱਥੇ ਕਾਪੀ ਕਰੋ)

ਕਮਾਂਡ ਦਾ ਨਾਂ (cp) - ਕਾਪੀ ਕਰੋ
ਕੰਡਿਸ਼ਨ (-u) - ਇਸ ਨੂੰ ਫਲੈਗ ਕਹਿੰਦੇ ਹਨ। ਇਸ ਦਾ ਮਤਲਬ ਹੈ ਕਿ ਜੇ ਕੋਈ ਫਾਇਲ ~/Documents ਵਿਚ ਪਹਿਲਾਂ ਤੋਂ ਹੀ ਹੋਵੇ ਤਾਂ ਉਸ ਨੂੰ ਕਾਪੀ ਨਾ ਕਰੋ।
ਇੱਥੋਂ ਕਾਪੀ ਕਰੋ ~Desktop/*pdf 'ਤੇ ਪਈ ਹਰ ਫਾਈਲ ਕਾਪੀ ਕਰੋ ਜਿਸਦਾ ਨਾਂ pdf ਵਿਚ ਖਤਮ ਹੁੰਦਾ ਹੈ। * ਦਾ ਮਤਲਬ ਆਪਰੇਟਿੰਗ ਸਿਸਟਮ ਨੂੰ ਇਹ ਦੱਸਣਾ ਹੈ ਕਿ ਉਹ ਇਸ ਗਲ ਵਲ ਧਿਆਨ ਨਾ ਦੇਵੇ ਕਿ pdf ਤੋਂ ਪਹਿਲਾਂ ਕੀ ਲਿੱਖਿਆ ਹੋਇਆ ਹੈ।
ਇੱਥੇ ਕਾਪੀ ਕਰੋ ~/Documents

ਖੁਦਾ ਹਾਫ਼ਿਜ਼

No comments:

Post a Comment