Tuesday, 21 February 2012

ਹੁਣ ਚੀਨੀ ਸਿੱਖ ਰਿਹਾ ਹਾਂ

ਕਹਿੰਦੇ ਹਨ ਕਿ ਇੱਕ ਭਾਸ਼ਾ ਇਨਸਾਨਾਂ ਵਿਚਲੇ ਫ਼ਾਸਲੇ ਘੱਟ ਕਰਦੀ ਹੈ ਇਹ ਸਹੀ ਵੀ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਭਾਸ਼ਾ ਇਨਸਾਨਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣ ਦਾ ਕੰਮ ਵੀ ਬਖ਼ੂਬੀ ਅੰਜਾਮ ਦੇ ਸਕਦੀ ਹੈ ਇਸ ਪੋਸਟ ਨੂੰ ਪੰਜਾਬੀ ਵਿਚ ਲਿੱਖਣ ਦੀ ਵਜਿਹ ਇੱਕ ਜ਼ੁਬਾਨ ਇਸ ਦੂਸਰੀ ਖ਼ੂਬੀ ਨੂੰ ਇਸਤੇਮਾਲ ਕਰਨਾ ਹੈ

ਹੁਣ ਤਕ ਮੈਂ ਕਈ ਬੋਲੀਆਂ ਸਿੱਖਣ ਦੀ ਕੋਸ਼ਿਸ਼ ਕਰ ਚੁੱਕਾ ਹਾਂ ਪਰ ਕਦੀ ਵੀ‌ ਕਾਮਯਾਬ ਨਹੀ ਹੋਇਆ ਪਰ ਮੈਂ ਵੀ‌ ਢੀਠ ਹਾਂ, ਹੱਟਦਾ ਹੀ ਨਹੀ ਖ਼ੈਰ ਦੋ ਕੁ ਹਫ਼ਤੇ ਪਹਿਲਾਂ ਮੈਂ ਚੀਨੀ ਸਿੱਖਣੀ ਸ਼ੁਰੂ ਕੀਤੀ ਚੀਨੀ ਦੁਨੀਆ ਦੀ ਸਬ ਤੋਂ ਵਧ ਬੋਲੀ ਜਾਣ ਵਾਲੀ ਭਾਸ਼ਾ ਹੈ; 1 ਅਰਬ ਤੋਂ ਜ਼ਿਆਦਾ ਲੋਕ ਇਸਨੂੰ ਬੋਲਦੇ ਹਨ ਇਸਦਾ ਮਤਲਬ ਹੈ ਕਿ ਚੀਨੀ ਸਿੱਖਣ ਤੋਂ ਬਾਅਦ ਮੈਂ ਬਹੁਤ ਸਾਰੇ ਲੋਕਾਂ ਨਾਲ ਗਲਾਂ ਕਰ ਸਕਾਂਗਾ ਪਰ ਚੀਨੀ ਸਿੱਖਣ ਪਿੱਛੇ ਮੇਰਾ ਮੁੱਖ ਮਕਸਦ ਗਲਾਂ ਕਰਨਾ ਨਹੀ ਮੈਂ ਚੀਨੀ‌ ਕਿਤਾਬਾਂ, ਅਖ਼ਬਾਰਾ, ਰਸਾਲੇ, ਵੈਬ-ਸਾਇਟਾਂ ਆਦਿ ਪੜ੍ਹਨਾ ਚਾਹੁੰਦਾ ਹਾਂ

ਚੀਨੀ ਲੋਕ ਚੀਨੀ ਬੋਲੀ ਲਿੱਖਣ ਲਈ ਦੋ ਤਰੀਕੇ ਇਸਤੇਮਾਲ ਕਰਦੇ ਹਨ ਚੀਨ ਅਤੇ ਸਿੰਗਾਪੁਰ ਦੇ ਲੋਕ ਸੌਖੇ ਚਿੰਨ੍ਹਾਂ (simplified characters) ਦੀ ਵਰਤੋ ਕਰਦੇ ਹਨ, ਜੱਦ ਕਿ ਤਾਇਵਾਨ, ਹਾਂਗ-ਕਾਂਗ ਅਤੇ ਮਕਾਓ ਵਿਚ ਰਹਿਣ ਵਾਲੇ ਚੀਨੀ ਨੂੰ ਰਿਵਾਇਤੀ ਚਿੰਨ੍ਹਾ (traditional characters) ਦੇ ਜ਼ਰਿਏ ਲਿੱਖਦੇ ਹਨ ਰਿਵਾਇਤੀ ਚਿੰਨ੍ਹਾ ਨੂੰ ਕਈ ਥਾਵਾਂ ਤੇ ਗੁੰਝਲਦਾਰ ਚਿੰਨ੍ਹ (difficult characters) ਵੀ ਆਖਿਆ ਜਾਂਦਾ ਹੈ

ਜੇ ਆਬਾਦੀ ਦੇ ਨਜ਼ਰੀਏ ਨਾਲ ਵੇਖੀਏ ਤਾਂ ਜਿੱਥੇ 130 ਕਰੋੜ ਤੋਂ ਵੱਧ ਲੋਕ ਚੀਨੀ ਨੂੰ ਸੌਖੇ ਚਿੰਨ੍ਹਾਂ ਵਿਚ ਲਿਖਦੇ ਹਨ, ਰਿਵਾਇਤੀ ਚਿੰਨ੍ਹ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 4 ਕਰੋੜ ਦੇ ਕਰੀਬ ਹੀ ਹੈ

ਮੈਂ ਚੀਨੀ ਨੂੰ ਰਿਵਾਇਤੀ ਚਿੰਨ੍ਹਾ ਦੇ ਜ਼ਰਿਏ ਸਿੱੱਖ ਰਿਹਾ ਹਾਂ ਕਿਉਂਂ ਕਿ ਮੇਰਾ ਮੰਨਣਾ ਹੈ ਕਿ ਰਿਵਾਇਤੀ ਚਿੰਨ੍ਹ ਜ਼ਿਆਦਾ ਤਾਰਕਕ ਹਨ ਅਤੇ ਜ਼ਿਆਦਾ ਸੋਹਣੇ ਹਨ ਜੇ ਮੋਟੇ ਤੌਰ ਤੇ ਗੱਲ ਕਰੀਏ ਤਾਂ ਰਿਵਾਇਤੀ ਚਿੰਨ੍ਹ ਜ਼ਿਆਦਾ ਤਾਰਕਕ (logical) ਇਸ ਲਈ ਹਨ ਕਿਉਂ ਕਿ ਉਨ੍ਹਾਂ ਵਿਚਲੇ ਬੁਨਿਆਦੀ ਹਿੱਸਿਆਂ (components) - ਭਾਵ-ਚਿੰਨ੍ਹ (radical) ਅਤੇ ਧੁਨੀ-ਚਿੰਨ੍ਹ (sound component) - ਅਤੇ ਨਾਲ ਕੋਈ ਛੇੜਖਾਨੀ ਨਹੀ‌ ਕੀਤੀ ਗਈ ਹੈ ਇਸ ਦਾ ਇੱਕ ਬਹੁਤ ਵੱਡਾ ਫ਼ਾਇਦਾ ਇਹ ਹੈ ਕਿ ਕਿਸੇ ਚੀਨੀ ਭਾਸ਼ਾ ਦੇ ਸਟੁਡੈਂਟ ਲਈ ਕਿਸੇ ਬੇਗਾਨੇ ਚਿੰਨ੍ਹ (ਜੋ ਕਿ ਉਸ ਨੇ ਹੁਣ ਤਕ ਨਹੀ ਪੜ੍ਹਿਆ ਹੈ) ਦੇ ਮਤਲਬ ਜਾਂ ਆਵਾਜ਼ ਦਾ ਅਨੁਮਾਨ ਲਗਾਉਣਾ ਆਸਾਨ ਹੋ ਜਾਂਦਾ ਹੈ । ਸੌਖੇ ਚਿੰਨ੍ਹਾਂ ਵਿਚ ਇਹ ਅਕਸਰ ਮੁਮਕਿਨ ਨਹੀ ਹੈ

ਕਿਹਾ ਜਾਂਦਾ ਹੈ ਕਿ ਖ਼ੂਬਸੂਰਤੀ‌ ਵੇਖਣ ਵਾਲੇ ਦੀ ਅੱਖ ਵਿਚ ਹੁੰਦੀ ਹੈ ਇਸ ਲਈ ਮੈਂ ਇਸ ਗੱਲ 'ਤੇ ਜ਼ੋਰ ਨਹੀ ਪਾਵਾਂਗਾ ਕਿ ਰਿਵਾਇਤੀ ਚਿੰਨ੍ਹ ਜ਼ਿਆਦਾ ਸੁੰਦਰ ਹਨ ਹੇਠਾਂ ਦੋਨੋ ਉਦਾਹਰਨਾਂ ਹਨ, ਤੁਸੀ ਖ਼ੁਦ ਹੀ ਫ਼ੈਸਲਾ ਲੈ ਸਕਦੇ ਹੋ:

 ਰਿਵਾਇਤੀ ਚਿੰਨ੍ਹ

我叫李立我姓李,名字叫立我的爸是中人。我有兩個妹妹。我中文。我人人。

 ਸੌਖੇ ਚਿੰਨ੍ਹ

我叫
李立。我姓,名字叫。我的爸是中人。我有两个妹妹。我中文。我人人。

ਪੰਜਾਬੀ

ਮੇਰਾ ਨਾਂ ਲੀ ਲੀ ਹੈ ਮੇਰਾ ਸਰਨੇਮ ਲੀ ਹੈ, ਮੇਰਾ ਪਹਿਲਾ ਨਾਮ ਲੀ ਹੈ ਮੇਰੇ ਮਾਤਾ-ਪਿਤਾ ਚੀਨੀ‌ ਹਨ ਮੇਰੀਆਂ ਦੋ ਭੈਣਾ ਹਨ ਮੈਂ ਚੀਨੀ‌ ਸਿੱਖ ਰਿਹਾ ਹਾਂ ਮੈਨੂੰ ਸਬ ਨਾਲ ਪਿਆਰ ਹੈ

ਇਸ ਤੋਂ ਇਲਾਵਾ ਇੱਕਲਾ ਤਾਇਵਾਨ (2 ਕਰੋੜ ਦੇ ਕਰੀਬ ਆਬਾਦੀ) ਹੀ ਸਾਲ 'ਚ 45,000 ਤੋਂ‌ ਵਧ ਕਿਤਾਬਾਂ ਛਾਪਦਾ ਹੈ, ਇਹ ਚੀਨ (100 ਕਰੋੜ ਤੋਂ ਵੱਧ ਆਬਾਦੀ) ਵਿਚ ਛੱਪਣ ਵਾਲੀਆਂ ਕਿਤਾਬਾਂ ਦਾ ਲਗਭਗ ਇੱਕ-ਤਿਹਾਈ ਹੈ

ਮੁੱਖ ਤੌਰ ਤੇ ਇਨ੍ਹਾਂ 3 ਵਜਿਹਾਂ ਕਰ ਕੇ ਹੀ ਮੈਂ ਚੀਨੀ‌ ਨੂੰ ਰਿਵਾਇਤੀ ਚਿੰਨ੍ਹਾਂ ਨਾਲ ਸਿੱਖ ਰਿਹਾ ਹਾਂ