Sunday, 19 March 2017

ਰੂਸ ਦੀ ਸਿਰਿਲਿਕ ਲਿਪੀ ਦਾ ਇੱਕ ਕਾਇਦਾ

ਰੋਮਨ, ਚੀਨੀ ਅਤੇ ਅਰਬੀ ਤੋਂ ਬਾਅਦ ਸਿਰਿਲਿਕ ਲਿਪੀ ਦੁਨਿਆ ਦੀ ਸਬ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਲਿਪੀ ਹੈ। ਇਸ ਨੂੰ ਮੁੱਖ ਤੌਰ ਉੱਤੇ ਰੂਸੀ ਭਾਸ਼ਾ ਲਿੱਖਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਰੂਸੀ ਤੋਂ ਇਲਾਵਾ ਯੂਕਰੇਨੀ, ਬੇਲਾਰੂਸੀ, ਸਰਬੀ, ਕਜ਼ਾਖ, ਮੰਗੋਲੀ, ਤਾਜਿਕ, ਉਜ਼ਬੇਕ ਅਤੇ ਹੋਰਨਾਂ ਕਈ ਭਾਸ਼ਾਵਾਂ ਨੂੰ ਸਿਰਿਲਿਕ ਲਿਪੀ ਰਾਹੀ ਲਿਖਿਆ ਜਾਂਦਾ ਹੈ। ਜੇ ਸਾਨੂੰ ਸਿਰਿਲਿਕ ਲਿਪੀ ਆਉਂਦੀ ਹੋਵੇ ਤਾਂ ਇਨ੍ਹਾਂ ਭਾਸ਼ਾਵਾਂ ਵਿਚ ਲਿਖੀਆਂ ਕਿਤਾਬਾਂ, ਅਖ਼ਬਾਰਾਂ ਅਤੇ ਵੈੱਬਸਾਈਟਾਂ ਉੱਤੇ ਲਿੱਖੇ ਕੁਝ ਅਲਫ਼ਾਜ਼ ਤਾਂ ਸਮਝ ਆਉਣਗੇ ਅਤੇ ਸਾਡੇ ਉੱਤੇ ਕਾਲਾ ਅੱਖਰ ਭੈਂਸ ਬਰਾਬਰ ਵਾਲੀ ਕਹਾਵਤ ਲਾਗੂ ਨਹੀ ਹੋਵੇਗੀ। ਇਸ ਦਾ ਇੱਕ ਹੋਰ ਫ਼ਾਇਦਾ ਹੋਵੇਗਾ ਕਿ ਅਸੀ ਆਪਣੇ ਪੰਸਦੀਦਾ ਰੂਸੀ ਲੇਖਕਾ ਜਿਵੇਂ ਕਿ ਟਾਲਸਟਾਏ, ਦਾਨਤੋਵੇਸਕੀ, ਚੇਖੋਵ ਵਗੈਰਾ ਦੇ ਨਾਂ ਉਨ੍ਹਾਂ ਦੀ ਜ਼ੁਬਾਨ ਵਿਚ ਹੀ ਲਿਖ ਸਕਾਗੇਂ।

ਰੂਸੀ ਦੀ ਸਿਰਿਲਿਕ ਲਿਪੀ


ਸਿਰਿਲਿਕ ਲਿਪੀ ਦੇ ਕਈ ਰੂਪ ਹਨ। ਤਾਜਿਕਸਤਾਨ, ਯੂਕਰੇਨ ਅਤੇ ਮੰਗੋਲੀਆ ਦੀਆਂ ਲਿਪਿਆਂ ਵਿਚ ਕੁਝ ਅੰਤਰ ਹਨ। ਇਸ ਕ਼ਾਇਦੇ ਜ਼ਰੀਏ ਅਸੀ ਸਿਰਿਲਿਕ ਦਾ ਰੂਸੀ ਰੂਪ ਸਿਖਾਗੇਂ।

ਰੂਸੀ ਸਿਰਿਲਿਕ ਵਿਚ 33 ਅੱਖਰ ਹਨ। ਇਨ੍ਹਾਂ ਵਿਚੋਂ ਕੁਝ ਦੀ ਸ਼ਕਲ ਤਾਂ ਰੋਮਨ ਅੱਖਰਾ ਨਾਲ ਮਿਲਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਯਾਦ ਕਰਨਾ ਆਸਾਨ ਹੈ ਪਰ ਕੁਝ ਬਿਲਕੁਲ ਅਲੈਦਾ ਹਨ। ਪਹਿਲਾਂ ਸੌਖੇ ਅੱਖਰਾਂ ਉੱਤੇ ਨਜ਼ਰ ਮਾਰਦੇ ਹਾਂ। 


ਅੱਖਰ
ਆਵਾਜ਼
ਸ਼ਬਦ
ਮਤਲਬ
А
А()
М
МАМА (ਮਾਮਾ)
ਮਾਂ
Т
МАТ (ਮਾਤ)
ਗਾਲ੍ਹਾਂ
О
ТО (ਤੋ)
ਉਹ
С
МОСТ (ਮੋਸਤ)
ਪੁੱਲ
Е
МЕСТО (ਮੇਸਤੋ)
ਥਾਂ
К
КТО (ਕਤੋ)
ਕੌਣ


ਇਹ ਛੇਂ ਅੱਖਰ ਇਨ੍ਹੇਂ ਆਸਾਨ ਸਨ ਕਿ ਸਾਨੂੰ ਵੇਖਦੇ ਹੀ ਸਮਝ ਆ ਗਏ। ਹੁਣ ਨਜ਼ਰ ਮਾਰਦੇ ਅਜਿਹੇ ਹਰੂਫ਼ 'ਤੇ ਜੋ ਕਿ ਵੇਖਣ ਨੂੰ ਤਾਂ ਰੋਮਨ ਅੱਖਰ ਜ਼ਾ ਮੈਥ ਦੇ ਨੰਬਰ ਲਗਦੇ ਹਨ ਲੇਕਿਨ ਉਨ੍ਹਾਂ ਦੀ ਆਵਾਜ਼ ਅੰਗਰੇਜ਼ੀ ਦੇ ਰੋਮਨ ਅੱਖਰਾਂ ਅਤੇ ਨੰਬਰਾਂ ਨਾਲੋ ਬਿਲਕੁਲ ਭਿੰਨ ਹੈ।



ਅੱਖਰ
ਆਵਾਜ਼
ਸ਼ਬਦ
ਮਤਲਬ
Н
НЕ(ਨੇ)
ਨਾ, ਨਹੀ
В
ВЕК (ਵੇਕ)
ਸਦੀ
Ё
ਯੋ
ЕЁ (ਯੇਯੋ)
ਉਹ (ਕੁੜੀ)
З
ਜ਼
ЗАМОК (ਜ਼ਾਮਕ)
ਤਾਲਾ
Р
РАЗ (ਰਾਜ਼)
ਵਾਰ, ਦਫ਼ਾ
С
СТО (ਸਤੋ)
ਸੋ
У
НУ (ਨੂੰ)
ਹੁਣ
Х
ХОР (ਹੋਰ)
ਕੀਰਤਨ ਮੰਡਲੀ
Ч
ЧЕЧЕНКА  (ਚੇਚੇਨਕਾ)
ਰੂਸ ਦਾ ਸੂਬੇ ਚੇਚਨੀਆਂ ਦੀਆਂ ਕੁੜੀਆਂ ਨੂੰ ਚੇਚੇਨਕਾ ਆਖਦੇ ਹਨ

ਤੁਸੀ ਹੁਣੇ-ਹੁਣੇ 33 ਵਿਚੋਂ 15 ਅੱਖਰ ਪੜ੍ਹ ਲਏ ਹਨ। ਲਗਭਗ ਅੱਧਾ ਕੰਮ ਖਤਮ ਹੋ ਗਿਆ ਹੈ। ਇਹ ਤਾਂ ਬਹੁਤ ਹੀ ਚੰਗੀ ਗਲ ਹੈ। ਹੁਣ ਅਸੀ ਮੁੰਹ ਕਰਾਂਗੇ ਬਾਕੀ ਦੇ ਅੱਖਰਾ ਵਲ ਅਤੇ ਫਿਰ ਅਖੀਰ ਵਿਚ ਇੱਕ ਛੋਟਾ ਜਿਹਾ ਟੈਸਟ ਹੋਵੇਗਾ। 



ਅੱਖਰ
ਆਵਾਜ਼
ਸ਼ਬਦ
ਮਤਲਬ
Б
БАБА (ਬਾਬਾ)
ਦਾਦੀ
Г
ГАНА (ਗਾਨਾ)
ਘਾਨਾ
Д
СУНДУК (ਸੂਨਦੂਕ)
ਸੰਦੂਕ
Ж
ЖДУ (ਜਦੂ)
ਮੈਂ ਇੰਤਜ਼ਾਰ ਕਰਦਾ ਹਾਂ
И
ИДИОТ (ਈਦੀਓਤ)
ਇਡਿਅਟ
Й
ЙОГА (ਯੋਗਾ)
ਯੋਗਾ
Л
ЛОНДОН (ਲੋਨਦੋਨ)
ਲੰਡਨ
П
ПАПА (ਪਾਪਾ)
ਪਾਪਾ
Ф
ФОНТАН (ਫੋਨਤਾਨ)
ਫੁਵਾਰਾ
Ц
ਤਸ
МОТОЦИКЛ    (ਮੋਤੋਤਸੀਕਲ)
ਮੋਟਰਸਾਈਕਲ
Ш
ШОКОЛАД (ਸ਼ੋਕੋਲਾਦ)
ਚਾਕਲੇਟ
Щ
ਸ਼ਚ
ЩИ (ਸ਼ਚੀ)
ਸਬਜ਼ੀਆਂ ਦਾ ਸੂਪ
Э
ЭКРАН (ਏਕਰਾਨ)
ਸਕਰੀਨ
Я
ਯਾ
Я (ਯਾ)
ਮੈਂ
Ю
ਯੂ
ЮНЕСКО (ਯੂਨੇਸਕੋ)
ਯੂਨੇਸਕੋ

ਇੱਕ ਵਾਰ ਫਿਰ ਤੋਂ ਮੁਬਾਰਕਾਂ ਹੋਣ। 

ਹੁਣ ਤੁਸੀ 33 ਵਿਚੋਂ 30 ਅੱਖਰ ਪੜ੍ਹ ਲਏ ਹਨ। ਬਸ ਤਿੰਨ ਅੱਖਰ ਰਹਿ ਗਏ ਹਨ। ਇਹ ਅਸਲ ਵਿਚ ਅੱਖਰ ਨਹੀ ਸਿਰਫ ਸਾਈਨ (ਨੁਕਤੇ) ਹਨ। ਮਸਲਨ, ਅੱਖਰ ь ਵਿੰਅਜਨਾਂ (consonant) ਨੂੰ ਮੁਲਾਇਮ ਬਣਾ ਦਿੰਦਾ ਹੈ ਅਤੇ ਅੱਖਰ ъ ਵਿੰਅਜਨਾਂ ਨੂੰ ਸਖਤ ਬਣਾਉਦਾਂ ਹੈ। ਕਿਸੀ ਵਿੰਅਜਨ ਨੂੰ ਮੁਲਾਇਮ ਬਣਾਉਣ ਤੋਂ ਭਾਵ ਹੈ ਉਸ ਨੂੰ ਕਿਸੀ ਵੱਖਰੇ ਢੰਗ ਨਾਲ ਬੋਲਣਾ। ਜਿਵੇਂ ਕਿ, Д ਨੂੰ ਦ ਦੀ ਤਰ੍ਹਾਂ ਬੋਲਿਆ ਜਾਂਦਾ ਹੈ ਲੇਕਿਨ Дь ਨੂੰ ਦ ਦੀ ਤਰ੍ਹਾਂ ਬੋਲਣ ਵਕਤ ਜੀਭ ਦਾ ਵਿਚਲਾ ਹਿੱਸਾ ਤਾਲੂ ਅਤੇ ਉਪਰਲੇ ਦੰਦਾ ਨੂੰ ਟੱਚ ਕਰਦਾ ਹੈ।

Ы ਦੀ ਆਵਾਜ਼ И ਦੀ ਤਰ੍ਹਾਂ ਹੁੰਦੀ ਹੈ ਲੇਕਿਨ ਥੋੜੀ ਜਿਹੀ ਭਿੰਨ। ਇਨ੍ਹਾਂ ਸਾਰਿਆਂ ਫਰਕਾਂ ਨੂੰ ਤੁਸੀ ਉਦੋਂ ਸਿੱਖ ਸਕਦੇ ਹੋ ਜਦੋਂ ਤੁਸੀ ਰੂਸੀ ਦੀ ਅੱਗੇ ਪੜ੍ਹਾਈ ਜਾਰੀ ਰੱਖੋਗੇ। ਹੁਣ ਲਈ ਤੁਸੀ ਖੁਦ ਨੂੰ ਇੱਕ ਸਫਲ ਮੰਨ ਸਕਦੇ ਹੋ ਜੇ ਤੁਹਾਨੂੰ ਹੇਠਾਂ ਲਿੱਖਿਆਂ ਵਿਚੋਂ ਜ਼ਿਆਦਾਤਰ ਸ਼ਬਦ ਸਮਝ ਆ ਰਹੇ ਹਨ। 

ਨੋਟਸ


ਕੁਝ ਗੱਲਾਂ ਇਸ ਤੋਂ ਪਹਿਲਾਂ ਕੀ ਤੁਸੀ ਆਪਣਾ ਨਾਂ ਲਿੱਖੋ। 
  1. Ж ਦੀ ਆਵਾਜ਼ "ਜ" ਤੋਂ ਵੱਖਰੀ ਹੈ। ਜੇ ਤੁਹਾਡੇ ਨਾਂ ਵਿਚ "ਜ" ਆਉਂਦਾ ਹੈ ਤਾਂ ਉਸ ਨੂੰ Дж ਲਿਖੋ। ਜਿਵੇਂ, Джаландхар (ਜਲੰਧਰ)। 
  2. Ы ਨੂੰ ਕਦੇ ਵੀ ਕਿਸੇ ਸ਼ਬਦ ਦੇ ਸ਼ੁਰੂ ਵਿਚ ਨਹੀ ਵਰਤਿਆ ਜਾਂਦਾ। 

ਐਕਸਰਸਾਈਜ਼ਿਜ਼


  • ਇਸ ਨਕਸ਼ੇ ਵਿਚ ਮੌਜੂਦ ਹਰ ਸੂਬੇ ਦਾ ਨਾਂ ਪੜ੍ਹੋ। 

  • ਕੀਨੋਪੋਯੀਸਕ (Кинопоиск) ਇੱਕ ਫਿਲਮਾਂ ਬਾਰੇ ਇੱਕ ਰੂਸੀ ਵੈੱਬਸਾਈਟ ਹੈ। ਇਹ IMDB ਦੀ ਤਰ੍ਹਾਂ ਹੈ। ਕਿਉਂ ਕਿ ਰੂਸ ਵਿਚ ਭਾਰਤੀ ਫਿਲਮਾਂ ਅਤੇ ਟੀਵੀ ਸੀਰੀਅਲ ਮਸ਼ਹੂਰ ਹਨ, ਕੀਨੋਪੋਯੀਸਕ 'ਤੇ ਬਹੁਤ ਸਾਰੀਆਂ ਭਾਰਤੀ ਫਿਲਮਾਂ ਮਿਲ ਜਾਣ ਗਈਆਂ। ਇਹ ਲਿਸਟ ਰੂਸ ਵਿਚ ਮਸ਼ਹੂਰ 50 ਚੰਗੀਆਂ ਭਾਰਤੀ ਫਿਲਮਾਂ ਦੀ ਸੁਚੀ ਹੈ। ਕੀ ਤੁਸੀ ਉਨ੍ਹਾਂ ਦੇ ਨਾਂ ਪੜ੍ਹ ਸਕਦੇ ਹੋ? ਕੁਝ ਫਿਲਮਾਂ ਦੇ ਨਾਵਾਂ ਦੀ ਸਿਰਫ਼ ਲਿਪੀ ਬਦਲੀ ਗਈ ਹੈ, ਜਿਵੇਂ ਕੀ Вир и Зара (ਵੀਰ ਅਤੇ ਜ਼ਾਰਾ) ਲੇਕਿਨ ਕੁਝ ਫਿਲਮਾਂ ਦੇ ਨਾਵਾਂ ਦਾ ਤਰਜੁਮਾ ਕਰ ਦਿੱਤਾ ਗਿਆ ਹੈ, ਜਿਵੇਂ ਕੀ Непохищенная невеста (ਨੇਪੋਹੀਸ਼ਚੇਨ੍ਨਾਯਾ ਨੇਵੇਸਤਾ) ਜਾਂ ਦਿਲ ਵਾਲੇ ਦੁਲਹਨੀਆ ਲੇ ਜਾਏਂਗੇਂ। ਤਰਜੁਮੇ ਵਾਲੇ ਨਾਂ ਪੜ੍ਹਨਾ ਜ਼ਿਆਦਾ ਮੁਸ਼ਕਲ ਹੋਵੇਗਾ. ਲੇਕਿਨ ਫਿਰ ਵੀ, ਕੋਸ਼ਿਸ਼ ਕਰੋ।


  • ਇਸ ਬਲੋਗ 'ਤੇ ਅਮ੍ਰੀਤਾ ਪ੍ਰੀਤਮ ਦੀਆਂ ਕੁਝ ਕਵਿਤਾਵਾਂ ਦਾ ਰੂਸੀ ਤਰਜੁਮਾ ਹੈ। ਇੱਕ ਨਜ਼ਰ ਮਾਰ ਕੇ ਵੇਖੋ। http://fem-books.livejournal.com/1201683.html 

ਇਹ ਕਾਇਦਾ ਇੱਥੇ ਖਤਮ ਹੁੰਦਾ ਹੈ।